ਕੋਵਿਡ-19 ਤੋਂ ਬਾਅਦ ਰੇਸਇਜ਼ਮ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਭ ਤੋਂ ਜਿਆਦਾ ਘਟਨਾਵਾਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਹਮਣੇ ਆਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸਨੂੰ ਮੰਦਭਾਗਾ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸਲੀ ਹਿੰਸਾ ਅਤੇ ਭੇਦਭਾਵ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਵਿੰਸਾਂ ਨੂੰ ਡਾਟਾ ਸ਼ੇਅਰ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਇਸ ਮਹਾਮਾਰੀ ਤੋਂ ਜਾਤ-ਪਾਤ, ਊਚ-ਨੀਚ ਨੂੰ ਲੈਕੇ ਨਸਲੀ ਹਿੰਸਾ ਅਤੇ ਭੇਦਭਾਵ ਵੇਖਣ ਨੂੰ ਮਿਲਦਾ ਸੀ। ਪਰ ਅਚਾਨਕ ਫੈਲੀ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਲੋਕਾਂ ਨੂੰ ਹੋਰ ਵੀ ਦੂਰ ਕਰ ਦਿਤਾ ਹੈ ਅਤੇ ਹਰ ਕੋਈ ਆਪਣੇ ਸਾਹਮਣੇ ਵਾਲੇ ਸ਼ਖਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ ਅਤੇ ਕਿਸੇ ਵੀ ਪ੍ਰਕਾਰ ਦਾ ਰਾਬਤਾ ਰੱਖਣਾ ਚੰਗਾ ਨਹੀਂ ਸਮਝਦਾ। ਜੇਕਰ ਇਸ ਫੈਲੀ ਹੋਈ ਬਿਮਾਰੀ ਦੇ ਪੱਖ ਤੋਂ ਇਸਨੂੰ ਵੇਖਿਆ ਜਾਵੇ ਤਾਂ ਕਾਫੀ ਹੱਦ ਤੱਕ ਠੀਕ ਹੈ ਕਿਉਂ ਕਿ ਇਹ ਬਿਮਾਰੀ ਇਕ ਪੀੜਿਤ ਵਿਅਕਤੀ ਤੋਂ ਦੂਜੇ ਸਿਹਤਮੰਦ ਵਿਅਕਤੀ ਤੱਕ ਛੂਹਣ ਦੇ ਨਾਲ ਹੀ ਲੱਗਦੀ ਹੈ। ਪਰ ਸਾਨੂੰ ਐਨਾ ਜਿਆਦਾ ਵੀ ਵਿਤਕਰਾ ਕਿਸੇ ਦੂਜੇ ਵਿਅਕਤੀ ਨਾਲ ਨਹੀਂ ਕਰਨਾ ਚਾਹੀਦਾ ਜਿਸ ਨਾਲ ਉਸਦੇ ਮਨ ਨੂੰ ਠੇਸ ਪਹੁੰਚੇ।