ਬੀਜਿੰਗ:- ਚੀਨ ਸਮੇਤ ਕੁਝ ਹੋਰ ਦੇਸ਼ਾਂ ਵਿਚ ਨਵੰਬਰ ਵਿਚ ਮੁੜ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਫੈਲ ਸਕਦੀ ਹੈ। ਇਸ ਗੱਲ ਦਾ ਖੁਲਾਸਾ ਚੀਨ ਦੇ ਹੀ ਇਕ ਮਾਹਿਰ ਅਤੇ ਚੋਟੀ ਦੇ ਡਾਕਟਰ ਨੇ ਕੀਤਾ ਹੈ। ਝਾਂਗ ਵੇਹੋਂਗ ਸੰਘਾਈ ਵਿਚ ਚੋਟੀ ਦੇ ਹਸਪਤਾਲਾਂ ਵਿਚ ਇਨਫੈਕਸ਼ਨ ਬਿਮਾਰੀ ਵਿਭਾਗ ਦੇ ਨਾਮੀ ਡਾਕਟਰ ਹਨ ਜਿੰਨਾਂ ਨੇ ਤੱਥਾਂ ਦੇ ਆਧਾਰ ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਇਹ ਬਿਮਾਰੀ ਮੁੜ ਤੋਂ ਫੈਲ ਸਕਦੀ ਹੈ। ਉਹਨਾਂ ਇਸ ਗੱਲ ਦਾ ਪ੍ਰਗਟਾਵਾ ਇਸ ਲਈ ਕੀਤਾ ਤਾਂ ਜੋ ਵਿਸ਼ਵ ਦੇ ਅਜਿਹੇ ਮੁਲਕ ਜਿੰਨ੍ਹਾਂ ਵਿਚ ਸਰਦੀ ਪੈਂਦੀ ਹੈ ਉਹ ਤਿਆਰ ਬਰ ਤਿਆਰ ਰਹਿਣ ਤਾਂ ਜੋ ਇਸ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਇਸਦਾ ਮੂੰਹ ਤੋੜਵਾਂ ਜਵਾਬ ਦੇ ਦਿਤਾ ਜਾਵੇ। ਕਾਬਿਲੇਗੌਰ ਹੈ ਕਿ ਇਸ ਬਿਮਾਰੀ ਸਭ ਤੋਂ ਪਹਿਲਾਂ ਚੀਨ ਵਿਚ ਹੀ ਫੈਲੀ ਸੀ ਅਤੇ ਚੀਨ ਨੇ ਹੀ ਇਸ ਤੇ ਸਭ ਤੋਂ ਪਹਿਲਾਂ ਕਾਬੂ ਪਾ ਲਿਆ ਹੈ ਅਤੇ ਚੀਨ ਦੀ ਅਰਥ ਵਿਵਸਥਾ ਜੋ ਕਿ ਕਾਫੀ ਜਿਆਦਾ ਡਾਂਵਾਂ-ਡੋਲ ਹੋ ਗਈ ਸੀ ਉਹ ਹੁਣ ਕਾਫੀ ਜਿਆਦਾ ਸੁਧਰ ਚੁੱਕੀ ਹੈ।