ਨਵਜੋਤ ਸਿੱਧੂ ਨੂੰ ਔਰਤਾਂ ਨੇ ਪਾਇਆ ਘੇਰਾ, ਸਵਾਲ ਪੁੱਛ ਪੁੱਛ ਲਾਤੀ ਕਲਾਸ, ਸਿੱਧੂ ਹਿਮਾਇਤੀ ਰਹਿ ਗਏ ਚੁੱਪ ਕਰਾਉਂਦੇ

TeamGlobalPunjab
1 Min Read

ਅੰਮ੍ਰਿਤਸਰ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦਾ ਮਾਹੌਲ ਬੜਾ ਹੀ ਦਿਲਚਸਪ ਬਣਿਆ ਹੋਇਆ ਹੈ ਕਿਉਂਕਿ ਇਸ ਵਾਰ ਲਗਭਗ ਸਾਰੇ ਹੀ ਉਮੀਦਵਾਰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਆਈ ਨਵਜੋਤ ਕੌਰ ਸਿੱਧੂ ਵੀ ਲੋਕਾਂ ਦੇ ਵਿਰੋਧ ਤੋਂ ਬਚ ਨਹੀਂ ਸਕੇ। ਖ਼ਬਰ ਹੈ ਕਿ ਇੱਥੇ ਪਹੁੰਚੀ ਡਾ. ਸਿੱਧੂ ਦਾ ਔਰਤਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਚੋਣ ਪ੍ਰਚਾਰ ਲਈ ਪਹੁੰਚੀ ਡਾ. ਨਵਜੋਤ ਕੌਰ ਸਿੱਧੂ ਨੂੰ ਵਿਰੋਧ ਕਰ ਰਹੀਆਂ ਔਰਤਾਂ ਨੇ ਕੈਪਟਨ ਦੁਆਰਾ ਕੀਤੇ ਗਏ ਵਾਅਦਿਆ ਬਾਰੇ ਪੁੱਛਿਆ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਜਿਸ ਦਾ ਡਾ. ਸਿੱਧੂ ਨੂੰ ਕੋਈ ਜਵਾਬ ਨਾ ਆਇਆ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ। ਦੋਸ਼ ਹੈ ਕਿ ਕੈਪਟਨ ਦੁਆਰਾ ਕੀਤੇ ਗਏ ਵਾਅਦੇ ਨਾ ਪੂਰੇ ਹੋਣ ਕਾਰਨ ਲੋਕਾਂ ‘ਚ ਕਾਫੀ ਰੋਸ ਹੈ, ਜਿਸ ਦਾ ਹਰਜਾਨਾਂ ਕਾਂਗਰਸੀ ਲੀਡਰਾਂ ਨੂੰ ਭੁਗਤਨਾਂ ਪੈ ਰਿਹਾ ਹੈ।

https://www.youtube.com/watch?v=aBUZCPpKU48

Share this Article
Leave a comment