ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਪੀਐੱਮ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਦੇਸ਼ ਵਿੱਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ । ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਹੁਣ ਵਿਕਾਸ ਦੀ ਉਡੀਕ ਨਹੀਂ ਕਰ ਸਕਦਾ, ਇਕੱਠੇ ਕੰਮ ਕਰਨ ਨਾਲ ਹੀ ਸਫਲਤਾ ਮਿਲੇਗੀ।
ਪੀਐਮ ਮੋਦੀ ਨੇ ਕਿਹਾ, ‘ਅਸੀਂ ਕੋਰੋਨਾ ਕਾਲਖੰਡ ਵਿੱਚ ਦੇਖਿਆ ਹੈ ਕਿ ਕਿਵੇਂ ਜਦੋਂ ਰਾਜ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕੰਮ ਕੀਤਾ, ਦੇਸ਼ ਸਫਲ ਹੋਇਆ । ਦੁਨੀਆ ਵਿੱਚ ਵੀ ਭਾਰਤ ਦੀ ਇੱਕ ਚੰਗੀ ਤਸਵੀਰ ਦਾ ਨਿਰਮਾਣ ਹੋਇਆ। ਗਰੀਬਾਂ ਦੇ ਜੀਵਨ ਪੱਧਰ ਵਿੱਚ ਵੀ ਇੱਕ ਤਬਦੀਲੀ ਨਜ਼ਰ ਆਈ। ਅਸੀਂ ਇਹ ਵੀ ਵੇਖ ਰਹੇ ਹਾਂ ਕਿ ਕਿਵੇਂ ਦੇਸ਼ ਦਾ ਨਿੱਜੀ ਖੇਤਰ ਦੇਸ਼ ਦੀ ਇਸ ਵਿਕਾਸ ਯਾਤਰਾ ਵਿੱਚ ਵਧੇਰੇ ਉਤਸ਼ਾਹ ਨਾਲ ਅੱਗੇ ਆ ਰਿਹਾ ਹੈ। ਇੱਕ ਸਰਕਾਰ ਹੋਣ ਦੇ ਨਾਤੇ ਸਾਨੂੰ ਇਸ ਉਤਸ਼ਾਹ ਦਾ, ਨਿੱਜੀ ਖੇਤਰ ਦੀ ਊਰਜਾ ਦਾ ਵੀ ਸਤਿਕਾਰ ਕਰਨਾ ਹੈ ਅਤੇ ਉਸਨੂੰ ਸਵੈ-ਨਿਰਭਰ ਭਾਰਤ ਮੁਹਿੰਮ ਵਿੱਚ ਬਰਾਬਰ ਮੌਕਾ ਵੀ ਦੇਣਾ ਹੈ।
Speaking at the Governing Council Meeting of @NITIAayog https://t.co/SexLuKgCLw
— Narendra Modi (@narendramodi) February 20, 2021