ਦੇਖੋ ਪੰਮੀ ਬਾਈ ਕਿੰਝ ਵੱਖਰੇ ਅੰਦਾਜ਼ ਨਾਲ ਕਰ ਰਹੇ ਨੇ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ

TeamGlobalPunjab
5 Min Read

ਪੰਜਾਬੀ ਮਾਂ-ਬੋਲੀ ਜਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਮੀ ਬਾਈ ਦਾ ਨਾਮ ਨਾ ਲਿਆ ਜਾਵੇ ਇਹ ਤਾਂ ਹੋ ਹੀ ਨਹੀਂ ਸਕਦਾ। ਪੰਮੀ ਬਾਈ ਪੰਜਾਬੀ ਇੰਡਸਟਰੀ ਦੇ ਇੱਕ ਨਾਮੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਨਾਮ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ।

ਉਨ੍ਹਾਂ ਨੇ ਅੱਜ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਖੂਬਸੁਰਤ ਗੀਤ ਤੇ ਲੋਕ-ਤੱਥ ਦਿੱਤੇ ਹਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬਹੁਤ ਧਮਾਲਾਂ ਪਾਈਆਂ ਹਨ। ਪੰਮੀ ਬਾਈ ਨੇ ਅੱਜ ਤੱਕ ਜੋ ਵੀ ਗਾਇਆ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਰੱਖ ਕੇ ਗਾਇਆ ਜਾਂ ਫਿਰ ਕਹਿ ਲਵੋ ਕਿ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਭੰਗੜੇ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਉੱਚ ਮਾਣ-ਸਨਮਾਨ ਦਵਾਉਣ ਲਈ ਆਪਣੀ ਗਾਇਕੀ ਤੇ ਭੰਗੜੇ ਦੇ ਜ਼ੌਹਰ ਦਿਖਾਏ ਹਨ। ਪੰਮੀ ਬਾਈ ਜੀ ਨੇ ਅੱਜ ਤੱਕ ਜੋ ਵੀ ਗਾਇਆ ਸਾਫ-ਸੁਥਰਾ ਗਾਇਆ, ਜਿਸ ਨੂੰ ਸਾਡੀਆਂ ਧੀਆਂ-ਭੈਣਾਂ ਪਰਿਵਾਰ ਵਿੱਚ ਇਕੱਠੇ ਬੈਠ ਕੇ ਵੇਖ ਸਕਦੇ ਹਨ। ਪੇਸ਼ ਹੈ ਸਾਡੇ ਚੈਨਲ ਨਾਲ ਹੋਈ ਪੰਮੀ ਬਾਈ ਜੀ ਨਾਲ ਖਾਸ ਮੁਲਾਕਾਤ :

ਤੁਹਾਨੂੰ ਪੰਮੀ ਬਾਈ ਦੇ ਨਾਅ ਨਾਲ ਕਿਉਂ ਜਾਣਿਆ ਜਾਂਦਾ?
ਜਵਾਬ: ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਨਾਂ ਪਰਮਜੀਤ ਸਿੰਘ ਸਿੱਧੂ ਹੈ। ਮੇਰੇ ਪਰਿਵਾਰ ਦੇ ਮੈਂਬਰ ਮੈਨੂੰ ਪੰਮੀ ਦੇ ਨਾਅ ਨਾਲ ਬੁਲਾਉਂਦੇ ਸਨ। ਪੰਮੀ ਬਾਈ ਨਾਮ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਸ ਸਮੇਂ ਦਿੱਤਾ ਜਦੋਂ ਮੈਂ ਬਤੌਰ ਡਾਇਰੈਕਟਰ ਉਨ੍ਹਾਂ ਨੂੰ ਭੰਗੜਾ ਸਿਖਾਉਣ ਲਈ ਆਇਆ ਸੀ।

ਸਵਾਲ: ਗੀਤ ਗਾਉਂਦਿਆਂ ਤੇ ਭੰਗੜੇ ਦੌਰਾਨ ਪੰਮੀ ਬਾਈ ਦੇ ਚਿਹਰੇ ਤੇ ਝਲਕਦੀ ਖੁਸ਼ੀ ਦੇ ਪਿੱਛੇ ਦਾ ਰਾਜ਼
ਜਵਾਬ: ਪੰਮੀ ਬਾਈ ਨੇ ਕਿਹਾ, “ਮੈਂ ਇਹ ਸਭ ਕੁਝ ਆਪਣੇ ਉਸਤਾਦ ਜੀ ਕੋਲੋਂ ਹੀ ਸਿੱਖਿਆਂ ਹੈ ਤੇ ਦੂਜੀ ਗੱਲ ਇਹ ਹੈ ਕਿ ਮੈਂ ਜ਼ਹਿਨੀ ਤੌਰ ‘ਤੇ ਮੇਰਾ ਮਤਲਬ ਅੰਦਰੋਂ ਬਹੁਤ ਖੁਸ਼ ਹਾਂ ਤੇ ਜਿਸ ਕਾਰਨ ਹਮੇਸ਼ਾ ਮੇਰੇ ਚਿਹਰੇ ਤੇ ਹਰ ਵੇਲੇ ਖੁਸ਼ੀ ਰਹਿੰਦੀ ਹੈ, ਇਸ ਦੇ ਨਾਲ ਹੀ ਮੈਨੂੰ ਬਚਪਨ ਤੋਂ ਹੀ ਮੇਰੇ ਮਾਤਾ-ਪਿਤਾ ਜੀ ਤੋਂ ਇਹ ਖੁਸ਼ੀ ਮਿਲੀ ਹੈ, ਤੇ ਮੈਂ ਇਸ ਖੁਸ਼ੀ ਨੂੰ ਸਮੇਂ ਦੇ ਨਾਲ-ਨਾਲ ਦੁਗਣਾ ਕਰਦਾ ਗਿਆ।

- Advertisement -

ਸਵਾਲ: ਕਲੀਆਂ ਦੀ ਗੱਲ ਕਰੀਏ ਕਲਦੀਪ ਮਾਣਕ ਜੀ ਨੂੰ “ਕਲੀਆਂ ਦਾ ਬਾਦਸ਼ਾਹ” ਕਿਹਾ ਜਾਂਦਾ, ਇਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਮੈਂ ਕੁਲਦੀਪ ਮਾਣਕ ਜੀ ਦਾ ਬਹੁਤ ਵੱਡਾ ਫੈਨ ਸੀ, ਤੇ ਮਾਣਕ ਸਾਹਬ ਮੇਰੇ ਬਹੁਤ ਚੰਗੇ ਮਿੱਤਰ ਵੀ ਹਨ। ਕੁਲਦੀਪ ਮਾਣਕ ਜੀ ਦੋਵੇਂ ਮਾਲਵੇ ਦੀ ਧਰਤੀ ਨਾਲ ਸਬੰਧ ਰੱਖਦ ਸਨ, ਤੇ ਮੈਂ ਵੀ ਮਾਲਵੇ ਦਾ ਹਾਂ। ਮਾਣਕ ਜੀ ਤੋਂ ਪਹਿਲਾਂ ਵੀ ਮਾਲਵੇ ਤੇ ਕਲੀ ਦਾ ਰੰਗ ਚੜ੍ਹਿਆ ਹੋਇਆ ਸੀ, ਸੋ ਇਸ ਕਲੀ ਰਾਹੀਂ ਕੁਲਦੀਪ ਮਾਣਕ ਜੀ ਨੂੰ ‘ਤੇ ਮਾਲਵੇ ਦੀ ਮਿੱਟੀ ਨੂੰ ਸੈਲੂਟ ਕੀਤਾ ਗਿਆ ਹੈ।ਕੁਲਦੀਪ ਮਾਣਕ ਜੀ ਨੇ ਪਰੰਪਰਾਰਿਕ ਖਾਨਦਾਨ ਵਿੱਚ ਹੋ ਕੇ ਵੀ ਪੇਂਡੂ ਲਹਿਜ਼ੇ ਵਿੱਚ ਹੀ ਗਾਇਆ, ਲੋਕਾਂ ਦਾ ਬਣ ਕੇ ਗਾਇਆ, ਲੋਕਾਂ ਲਈ ਗਾਇਆ ‘ਤੇ ਮੇਰੀ ਵੀ ਇਹ ਕੋਸ਼ਿਸ਼ ਹੈ ਕਿ ਮੈਂ ਲੋਕਾਂ ਲਈ ਗਾਵਾਂ ‘ਤੇ ਲੋਕਾਂ ਦਾ ਬਣਕੇ ਗਾਵਾ।

ਨੌਜਵਾਨ ਪੀੜੀ ਨੂੰ ਵੱਖਰੇ ਅੰਦਾਜ਼ ਵਿੱਚ ਦਿੱਤਾ ਸੰਦੇਸ਼
ਪੰਮੀ ਬਾਈ ਨੇ ਨਵੀਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦਿਂਦੇ ਹੋਏ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਮਾਂ-ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਅਸੀਂ ਇਸ ਬੋਲੀ ਨੂੰ ਆਪਣੀ ਮਾਂ ਤੋਂ ਸਿੱਖਿਆ ਹੈ ਤੇ ਹਮੇਸ਼ਾ ਇਸ ਦੇ ਕਰਜ਼ਦਾਰ ਰਹਾਂਗੇ।

ਸਵਾਲ: ਅੱਜਕਲ੍ਹ ਪੰਜਾਬੀ ਕਲਾਕਾਰਾਂ ਪੰਜਾਬੀ ਮਾਂ-ਬੋਲੀ ਨੂੰ ਲੈ ਕੇ ਵਿਵਾਦਾਂ ‘ਚ ਕਿਉਂ?
ਜਵਾਬ: ਜਿੱਥੋਂ ਤੱਕ ਪੰਜਾਬੀ ਦਾ ਤਲਕ ਹੈ ਮੈਂ ਪੰਜਾਬੀ ਹਾਂ ਤੇ ਮੇਰਾ ਇੱਥੇ ਹੀ ਜਨਮ ਹੋਇਆ ਹੈ ਤੇ ਅੱਜ ਮੇਰਾ ਜੋ ਨਾਮ ਪੰਜਾਬੀ ਮਾਂ-ਬੋਲੀ ਕਰਕੇ ਹੀ ਹੈ। ਹਰ ਇੱਕ ਪੰਜਾਬੀ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਤੇ ਜੇ ਕਿਸੇ ਪੰਜਾਬੀ ਕਲਾਕਾਰ ਨੇ ਕੋਈ ਗੱਲ ਕਹੀ ਹੈ ਤਾਂ ਉਸ ਨੂੰ ਉਸਦੀ ਵਿਰੋਧਤਾ ਵੀ ਸੁਣਨੀ ਚਾਹੀਦੀ ਹੈ। ਜੇ ਚੰਗੀ ਗੱਲ ਹੈ ਤਾਂ ਉਸ ਨੂੰ ਚੰਗਾ ਕਹਿਣਾ ਚਾਹੀਦਾ ਤੇ ਜੇ ਬੁਰੀ ਹੈ ਤਾਂ ਉਸ ਨੂੰ ਬੁਰਾ ਕਹਿਣਾ ਚਾਹੀਦਾ ਹੈ। ਆਪਣੀ ਮਾਂ-ਬੋਲੀ ਲਈ ਆਪਣੇ ਵਿਰਸੇ ਲਈ ਮੈਂ ਹਮੇਸ਼ਾ ਕੰਮ ਕੀਤਾ ਹੈ ਤੇ ਹਮੇਸ਼ਾ ਕਰਦਾ ਰਹਾਂਗਾ। ਇਸ ਤਰ੍ਹਾਂ ਆਪਣੀ ਪੰਜਾਬੀ ਮਾਂ-ਬੋਲੀ ਦੀ ਰਾਖੀ ਲਈ ਹਮੇਸ਼ਾ ਸਾਹਮਣੇ ਆ ਕੇ ਬੋਲਦਾ ਰਹਾਂਗਾ।

ਤੁਹਾਨੂੰ ਪਿਆਰ ਕਰਨ ਵਾਲਿਆ ਲਈ ਤੁਹਾਡਾ ਕੋਈ ਸੰਦੇਸ਼?
ਅਸੀਂ ਇਸ ਕਲੀ ਰਾਹੀਂ ਸਿਰਫ ਪੰਜਾਬ ਦੀ ਧਰਤੀ ਨੂੰ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਬੱਚਿਆਂ ਤੱਕ ਪੰਜਾਬੀ ਮਾਂ-ਬੋਲੀ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ।

Share this Article
Leave a comment