ਦਿੱਲੀ ਮਹਿਲਾ ਕਮਿਸ਼ਨ ਨੇ ਰਾਸ਼ਟਰਪਤੀ ਕੋਵਿੰਦ ਨੂੰ ਕੰਗਨਾ ਰਣੌਤ ਦਾ ਪਦਮ ਪੁਰਸਕਾਰ ਵਾਪਸ ਲੈਣ ਦੀ ਕੀਤੀ ਅਪੀਲ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਨੇ  ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਅਦਾਕਾਰਾ ਕੰਗਨਾ ਰਣੌਤ ਦਾ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਉਸ ਨੇ ਇੱਕ ਨਿਊਜ਼ ਚੈਨਲ ‘ਤੇ ਕਿਹਾ ਸੀ ਕਿ ਭਾਰਤ ਨੂੰ 1947 ਵਿੱਚ ‘ਭੀਖ’ ਵਜੋਂ ਆਜ਼ਾਦੀ ਮਿਲੀ ਸੀ। ਮਾਲੀਵਾਲ ਨੇ ਲਿਖਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਣੌਤ ਨੇ ਅਜਿਹੀ ਟਿੱਪਣੀ ਕੀਤੀ ਹੈ ਅਤੇ ਉਸਨੂੰ ਦੇਸ਼ ਦੇ ਲੋਕਾਂ ਵਿਰੁੱਧ ‘ਜ਼ਹਿਰ ਉਗਲਣ ਦੀ ਆਦਤ’ ਹੈ।

ਉਨ੍ਹਾਂ ਕਿਹਾ ਕਿ ਕੰਗਨਾ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ, ਇਸ ਲਈ ਉਨ੍ਹਾਂ ਤੋਂ ਪਦਮ ਸ਼੍ਰੀ ਵਾਪਸ ਲਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਕੰਗਨਾ ‘ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵਿੱਚ FIR ਵੀ ਦਰਜ ਕਰਵਾਉਣ ਦੀ ਮੰਗ ਕੀਤੀ ਹੈ।ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੀ ਇੱਕ ਕਾਪੀ ਟਵਿੱਟਰ ‘ਤੇ ਵੀ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਕੰਗਨਾ ਰਣੌਤ ਅਜਿਹੀ ਮਹਿਲਾ ਹੈ, ਜਿਸਨੂੰ ਗਾਂਧੀ, ਭਗਤ ਸਿੰਘ ਦੀ ਸ਼ਹਾਦਤ ਮਜ਼ਾਕ ਲਗਦੀ ਹੈ ਤੇ ਲੱਖਾਂ ਲੋਕਾਂ ਦਾ ਤਿਆਗ, ਤਪੱਸਿਆ ਤੋਂ ਹਾਸਿਲ ਆਜ਼ਾਦੀ ਭੀਖ ਲੱਗਦੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਕੰਗਨਾ ਨੂੰ ਐਵਾਰਡ ਦੀ ਨਹੀਂ ਇਲਾਜ ਦੀ ਲੋੜ ਹੈ।

Share this Article
Leave a comment