ਇਸ ਸਮੇਂ ਭਾਰਤ ਦੇ ਕਈ ਖੇਤਰਾਂ ‘ਚ ਠੰਢ ਕਾਰਨ ਤਾਪਮਾਨ ‘ਚ ਬਹੁਤ ਗਿਰਾਵਟ ਆਈ ਹੈ। ਇੱਥੋਂ ਤੱਕ ਕਿ ਭਾਰਤ ਦੇ ਕਈ ਖੇਤਰਾਂ ਜਿਵੇਂ ਦਿੱਲੀ ਤੇ ਉੱਤਰੀ ਭਾਰਤ ‘ਚ ਪਿੱਛਲੇ ਇੱਕ ਹਫਤੇ ਤੋਂ ਚੱਲ ਰਹੀ ਸੀਤ ਲਹਿਰ ਨੇ ਤਾਂ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ।
ਦੂਜੇ ਪਾਸੇ ਠੰਢ ਦੇ ਵੱਧਣ ਨਾਲ ਬਿਮਾਰੀਆਂ ਦਾ ਪ੍ਰਭਾਵ ਵੀ ਕਾਫੀ ਵੱਧ ਜਾਂਦਾ ਹੈ। ਜੇਕਰ ਹਾਰਟ ਅਟੈਕ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਨਾਲ ਰੋਜ਼ਾਨਾ ਅਨੇਕਾਂ ਮੌਤਾਂ ਹੁੰਦੀਆਂ ਹਨ ਪਰ ਕੜਾਕੇ ਦੀ ਠੰਢ ‘ਚ ਇਹ ਬਿਮਾਰੀ ਹੋਰ ਵੀ ਘਾਤਕ ਹੋ ਜਾਂਦੀ ਹੈ। ਇਸ ਦੇ ਬਚਾਓ ਲਈ ਇਹ ਉਪਾਅ ਜ਼ਰੂਰੀ ਹਨ:
ਡਾਕਟਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਠੰਢ ‘ਚ ਰਹਿਣ ਕਾਰਨ ਬੱਚੇ ਤੇ ਬਜ਼ੁਰਗਾਂ ਦੇ ਪਾਚਕ ਪੱਧਰ ‘ਚ ਕਾਫੀ ਗਿਰਾਵਟ ਆ ਜਾਂਦੀ ਹੈ। ਸਰੀਰ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਘੱਟ ਜਾਂਦਾ ਹੈ ਤੇ ਸਹੀ ਤਾਪਮਾਨ ਬਣਾਈ ਰੱਖਣ ਲਈ ਦਿਮਾਗ ਦਾ ਸਿਸਟਮ ਖਰਾਬ ਹੋ ਜਾਂਦਾ ਹੈ। ਇਸ ਸਥਿਤੀ ਨੂੰ ਹਾਈਪੋਥਰਮਿਆ ਕਿਹਾ ਜਾਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ‘ਚ ਠੰਡ ਤੋਂ ਬਚਣ ਲਈ ਇੱਕ ਸਿਸਟਮ ਹੁੰਦਾ ਹੈ ਜਿਸ ਨੂੰ ਥਰਮੋਸਟੇਟ ਕਿਹਾ ਜਾਂਦਾ ਹੈ। ਜਦੋਂ ਜ਼ਿਆਦਾ ਠੰਡ ਕਾਰਨ ਸਾਡਾ ਸਰੀਰ ਕੰਬਣ ਲੱਗ ਜਾਂਦਾ ਹੈ ਤਾਂ ਇਸ ਸਥਿਤੀ ‘ਚ ਹਾਈਪੋਥਰਮਿਆ ਹੋਣ ਦੇ ਲੱਛਣ ਕਾਫੀ ਵੱਧ ਜਾਂਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ, ਬਜ਼ੁਰਗਾਂ, ਸ਼ੁਗਰ ਦੇ ਮਰੀਜ਼ ਤੇ ਨਸ਼ੇ ਕਰਨ ਵਾਲੇ ਲੋਕਾਂ ‘ਚ ਹਾਈਪੋਥਰਮਿਆ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਅੱਖਾਂ ‘ਚ ਦਰਦ, ਲਗਾਤਾਰ ਛਿੱਕਾ ਦਾ ਆਉਣਾ, ਸਿਰ ਤੇ ਅੱਖਾਂ ‘ਤੇ ਭਾਰ ਪੈਣਾ, ਛਾਤੀ ‘ਚ ਜਕੜਨ, ਸਾਹ ਦੇ ਨਾਲ ਆਵਾਜ ਦਾ ਆਉਣਾ ਆਦਿ ਹਾਈਪੋਥਰਮਿਆ ਦੇ ਲੱਛਣ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਸਰਦੀ ‘ਚ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ। ਖਾਸ ਤੌਰ ‘ਤੇ ਸਵੇਰੇ 4 ਵਜੇ ਤੋਂ 6 ਵਜੇ ਦੇ ਵਿਚਕਾਰ ਹਾਰਟ ਅਟੈਕ ਦੀ ਘਟਨਾ ਜ਼ਿਆਦਾ ਵਾਪਰਦੀ ਹੈ। ਕਈ ਵਾਰ ਦਿਲ ਤੱਕ ਖੂਨ ਨਾ ਪਹੁੰਚਣ ਕਾਰਨ ਦਿਲ ਦੀਆਂ ਮਾਸਪੇਸ਼ੀਆਂ ‘ਚ ਆਕਸੀਜਨ ਦੀ ਕਮੀ ਆ ਜਾਂਦੀ ਹੈ। ਜਿਸ ਨਾਲ ਮਾਸਪੇਸ਼ੀਆਂ ਦੀ ਰਫਤਾਰ ਘੱਟ ਹੋ ਜਾਂਦੀ ਹੈ। ਸ਼ੁਗਰ ਦੇ ਮਰੀਜ਼, ਹਾਈ ਬਲੱਡ ਪ੍ਰੈਸ਼ਰ ਤੇ ਮੋਟਾਪੇ ਵਾਲੇ ਲੋਕ ਇਸ ਬਿਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।
ਡਾਕਟਰਾਂ ਵੱਲੋਂ ਇਸ ਬਿਮਾਰੀ ਦੇ ਬਚਾਓ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:
ਜਿਸ ਤਰ੍ਹਾਂ ਕਿ ਸਾਹ ਦੇ ਮਰੀਜ਼ਾ ਨੂੰ ਮਿੱਟੀ ਕੱਟੇ ਤੋਂ ਦੂਰ ਰਹਿਣਾ ਚਾਹੀਦਾ ਹੈ।
ਪਾਲਤੂ ਜਾਨਵਰਾਂ ਤੋਂ ਦੂਰ ਰਹੋ।
ਸਮੋਕਿੰਗ ਤੇ ਸਮੋਕਿੰਗ ਕਰਨ ਵਾਲੇ ਤੋਂ ਦੂਰ ਰਹੋ।