ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਗੱਲ ‘ਚ ਹਾਰ ਪਵਾ ਰਹੀ ਇਹ ਹੈ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਜੋ ਕਿ ਆਪਣੇ ਪਤੀ ਪਰਮਿੰਦਰ ਢੀਂਡਸਾ ਲਈ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਦਾ ਲੋਕਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ ਪਰ ਸਵਾਗਤ ਦੇ ਨਾਲ ਨਾਲ ਗਗਨਦੀਪ ਕੌਰ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੋਂ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਨੇ ਤੇ ਨਾਲ ਦੀ ਨਾਲ ਉਨ੍ਹਾਂ ਤੋਂ ਵੋਟਣ ਮੰਗਣ ਦਾ ਸਵਾਲ ਕਰਦੇ ਦਿਖਾਈ ਦਿੰਦੇ ਹਨ।
ਦੱਸ ਦਈਏ ਕਿ ਲੋਕਾਂ ਵੱਲੋਂ ਲੀਡਰਾਂ ਦਾ ਵਿਰੋਧ ਤਾਂ ਕੀਤਾ ਹੀ ਜਾਂਦਾ ਹੈ ਪਰ ਹੁਣ ਲੋਕ ਉਨ੍ਹਾਂ ਦੇ ਹੱਕ ‘ਚ ਪ੍ਰਚਾਰ ਕਰਨ ਵਾਲਿਆਂ ਤੋਂ ਵੀ ਸਿਧੇ ਸਵਾਲ ਪੁੱਛ ਰਹੇ ਨੇ ਤੇ ਲੀਡਰ ਸਵਾਲਾਂ ਨਾਲੋਂ ਸੋਸ਼ਲ ਮੀਡੀਆ ਤੋਂ ਵੱਧ ਡਰ ਰਹੇ ਹਨ ਕਿਉਂਕਿ ਅਜਿਹੇ ਵੀਡੀਓ ਸੈਕਿੰਡਾਂ ਵਿੱਚ ਹੀ ਵਾਇਰਲ ਹੋ ਜਾਂਦੇ ਨੇ ਇਸ ਲਈ ਉਹ ਸ਼ਰਤ ਰੱਖਦੇ ਹਨ ਕਿ ਪਹਿਲਾਂ ਫੋਨ ਬੰਦ ਕਰ ਲਓ ਫਿਰ ਸਵਾਲ ਪੁੱਛੋ…