ਡੋਨਲਡ ਟਰੰਪ ਭਲਕੇ ਪਹੁੰਚਣਗੇ ਭਾਰਤ, ਜਾਣੋ ਪ੍ਰੋਗਰਾਮ ਦਾ ਪੂਰਾ ਵੇਰਵਾ

TeamGlobalPunjab
2 Min Read

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਲਡ ਭਾਰਤ ਦੇ ਪਹਿਲੇ ਆਧਿਕਾਰਿਤ ਦੌਰੇ ‘ਤੇ ਸੋਮਵਾਰ ਨੂੰ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਪਹੁੰਚਣਗੇ।

ਟਰੰਪ ਦੇ ਨਾਲ ਪਤਨੀ ਮੇਲਾਨਿਆ, ਧੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਹੋਣਗੇ। ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਨਾਲ ਇੱਕ ਪ੍ਰਤੀਨਿਧੀ ਮੰਡਲ ਵੀ ਹੋਵੇਗਾ। ਟਰੰਪ ਸ਼ਾਮ ਨੂੰ ਆਗਰਾ ਹੁੰਦੇ ਹੋਏ ਰਾਜਧਾਨੀ ਦਿੱਲੀ ਪਹੁੰਚਣਗੇ ਅਤੇ ਅਗਲੇ ਦਿਨ ਮੋਦੀ ਦੇ ਨਾਲ ਕਈ ਮੁੱਦਿਆਂ ‘ਤੇ ਚਰਚਾ ਕਰਨਗੇ।

ਫਿਰ ਸ਼ਾਮ ਨੂੰ ਰਾਸ਼ਟਰਪਤੀ ਕੋਵਿੰਦ ਉਨ੍ਹਾਂ ਲਈ ਦਾਵਤ ਦਾ ਪ੍ਰਬੰਧ ਕਰਨਗੇ। ਟਰੰਪ ਦੇ ਦੋ ਦਿਨਾਂ ਭਾਰਤ ਦੌਰੇ ‘ਤੇ ਪਰੋਗਰਾਮ ਦਾ ਵੇਰਵਾ:

ਦੁਪਹਿਰ 12:15 ਵਜੇ

- Advertisement -

ਟਰੰਪ ਅਹਿਮਦਾਬਾਦ ਸਥਿਤ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਪਹੁੰਚਣਗੇ

ਦੁਪਹਿਰ 1:05 ਵਜੇ

ਮੋਟੇਰਾ ਸਟੇਡਿਅਮ ਵਿੱਚ ਸ਼ਾਨਦਾਰ ਨਮਸਤੇ ਟਰੰਪ ਇਵੈਂਟ ਵਿੱਚ ਸ਼ਿਰਕਤ ਕਰਨਗੇ

ਦੁਪਹਿਰ 3:30 ਵਜੇ

ਆਗਰਾ ਰਵਾਨਾ ਹੋਣਗੇ

- Advertisement -

ਸ਼ਾਮ 4:45 ਵਜੇ

ਆਗਰਾ ਦੇ ਏਅਰਫੋਰਸ ਸਟੇਸ਼ਨ ਉਤਰਨਗੇ

ਸ਼ਾਮ 5:15 ਵਜੇ

ਤਾਜਮਹਲ ਦਾ ਦੀਦਾਰ ਕਰਨ ਪੁੱਜਣਗੇ

ਸ਼ਾਮ 6:45 ਵਜੇ

ਦਿੱਲੀ ਲਈ ਰਵਾਨਾ ਹੋਣਗੇ

ਸ਼ਾਮ 7 . 30

ਦਿੱਲੀ ਦੇ ਪਾਲਮ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਉਤਰਨਗੇ

ਮੰਗਲਵਾਰ, 25 ਫਰਵਰੀ

ਸਵੇਰੇ 10 ਵਜੇ

ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕੀਤਾ ਜਾਵੇਗਾ

ਸਵੇਰੇ 10:30 ਵਜੇ

ਰਾਜਘਾਟ: ਮਹਾਤਮਾ ਗਾਂਧੀ ਦੀ ਸਮਾਧੀ ਉੱਤੇ ਸ਼ਧਾਂਜਲੀ ਭੇਂਟ ਕਰਨਗੇ

ਸਵੇਰੇ 11 ਵਜੇ
ਨਰਿੰਦਰ ਮੋਦੀ ਦੇ ਨਾਲ ਹੈਦਰਾਬਾਦ ਹਾਉਸ ਵਿੱਚ ਬੈਠਕ ਕਰਨਗੇ

ਦੁਪਹਿਰ 12 . 40 ਵਜੇ
ਹੈਦਰਾਬਾਦ ਹਾਉਸ ਵਿੱਚ ਪ੍ਰੈੱਸ ਨੂੰ ਸੰਬੋਧਿਤ ਕਰਨਗੇ

ਸ਼ਾਮ 7:30 ਵਜੇ
ਰਾਸ਼ਟਰਪਤੀ ਭਵਨ ਪਹੁੰਚਣਗੇ ਜਿੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਬੈਠਕ ਕਰਨਗੇ

ਰਾਤ 10 ਵਜੇ
ਅਮਰੀਕਾ ਰਵਾਨਾ

Share this Article
Leave a comment