ਠੀਕ ‘ਗਵਰਨੈਂਸ’ ਤੇ ਕਿਰਦਾਰ ਵਾਲੇ ਸਿਆਸੀ ਲੀਡਰਾਂ ਵਾਲੀ ਸਰਕਾਰ ਲਈ ‘ਵੋਟਰ’ ਨੂੰ ‘ਲਾਮਬੰਦ’ ਕਰੇਗੀ ਜਥੇਬੰਦੀ

TeamGlobalPunjab
4 Min Read

ਮੋਹਾਲੀ (ਬਿੰਦੂ ਸਿੰਘ):  ਲੋਕ ਅਧਿਕਾਰ ਲਹਿਰ ਪੰਜਾਬ ਨੇ ਅੱਜ ਮੋਹਾਲੀ ਚ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਜਥੇਬੰਦੀ ਨੇ ਮਨੋਰਥ ਪੱਤਰ ਜਾਰੀ ਕੀਤਾ। ‘ਜੱਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਲੋਕ ਸਿਆਸੀ ਲੀਡਰਾਂ ਤੋਂ ਨਾਖੁਸ਼ ਹਨ। ਪੰਜਾਬ ਨੂੰ ਬਚਾਉਣ ਲਈ ਚਿਹਰਾ ਨਹੀਂ, ਕਿਰਦਾਰ ਦੀ ਲੋੜ ਹੈ। ਜਿਨ੍ਹਾਂ ਕੋਲ ਕਿਰਦਾਰ ਨੇ ਉਹਨਾਂ ਕੋਲ ਸਤਾ ਨਹੀਂ ਹੈ ਤੇ ਜਿਹਨਾਂ ਕੋਲ ਸਤਾ ਹੈ ਉਹਨਾਂ ਕੋਲ ਕਿਰਦਾਰ ਨਹੀਂ ਹੈ।

ਪੰਜਾਬ ਦੀ ਭ੍ਰਿਸ਼ਟ ਰਾਜਸੀ ਵਿਵਸਥਾ ਨੂੰ ਬਦਲਣ ਲਈ ਲੋਕ ਅਧਿਕਾਰ ਲਹਿਰ ਪੰਜਾਬ ਦੇ ਹਰ ਵੋਟਰ ਨੂੰ ਲਾਮਬੰਦ ਕਰੇਗੀ।

ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬ ਦੀ ਖੁਸ਼ਹਾਲੀ ਲਈ  ਜਾਗਰੂਕਤਾ ਮੁਹਿੰਮ ਨੇ ਪਿਛਲੇ ਦਿਨੀਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਸਾਬਕਾ ਉੱਪ-ਕੁਲਪਤੀਆਂ ਸਮੇਤ ਉੱਘੀਆਂ ਭਰ ਸਿਆਸੀ, ਅਕਾਦਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਮਿਲੇ ਹੁੰਗਾਰੇ ਉਪਰੰਤ ‘ ਲੋਕ ਅਧਿਕਾਰ ਲਹਿਰ ਨੇ ਸਮੁੱਚੇ ਪੰਜਾਬ ਵਿੱਚ ਜਥੇਬੰਦਕ ਢਾਂਚੇ ਦੀ ਉਸਾਰੀ ਦਾ ਕਾਰਜ ਅਰੰਭ ਕਰ ਦਿੱਤਾ ਹੈ। ਡਾ. ਕਿਰਪਾਲ ਸਿੰਘ ਅਲਪ ਵਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਲੋਕ ਅਧਿਕਾਰ ਲਹਿਰ ਵੱਲੋਂ ਪੰਜਾਬੀਆਂ ਦੀ ਸੇਵਾ ਲਈ ਜਾਰੀ ਕੀਤੇ ਗਏ ਚੋਣ ਮਨਸੂਪ ਪੱਤਰ ਵਿੱਚ ਦਰਸਾਏ ਟੀਚਿਆਂ ਦੀ ਪ੍ਰਾਪਤੀ ਲਈ ਵਿਦਵਾਨਾਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ।

ਗੁਰਦੁਆਰਾ ਸਾਚਾ ਧਨ, ਮੋਹਾਲੀ ਵਿਖੇ ਆਯੋਜਿਤ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਡਾ. ਰਣਜੀਤ ਸਿੰਘ ਘੁੰਮਣ, ਅਰਥ ਸ਼ਾਸਤਰੀ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਖ਼ਾਤਮੇ, ਵਿੱਦਿਅਕ ਢਾਂਚੇ ਵਿਚ ਸੁਧਾਰ ਕਿਸਾਨੀ ਦੀਆਂ ਮੌਜੂਦਾ ਸਮੱਸਿਆਵਾਂ ਦੇ ਸਦੀਵੀ ਹੱਲ, ਪੰਚਾਇਤਾਂ ਅਤੇ ਨਗਰ ਨਿਗਮਾਂ ਵਿਚ ਸੁਧਾਰ, ਕਾਰਖਾਨਿਆਂ ਦੀ ਪ੍ਰਫੁੱਲਤਾ, ਨਾਗਰਿਕਾਂ ਲਈ ਰੁਜ਼ਗਾਰ ਮਿਆਰੀ ਵਿੱਦਿਆ, ਸਿਹਤ ਸਹੂਲਤਾਂ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ, ਵਾਤਵਾਰਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਠੋਸ ਹੱਲ ਪ੍ਰਦਾਨ ਕਰਾਂਗੇ |

- Advertisement -

ਕਰਨਲ ਐਸ.ਐਸ.ਬਾਜਵਾ ਲੋਕ ਅਧਿਕਾਰ ਲਹਿਰ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਅਧਿਕਾਰ ਲਹਿਰ ਵੱਲੋਂ ਅਗਾਮੀ 2022 ਚੋਣਾਂ ਲਈ ਖੜੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੀਆਂ ਜਿਹੜੀਆਂ ਯੋਗਤਾਵਾਂ ਘੋਸ਼ਤ ਕੀਤੀਆਂ ਗਈਆਂ ਹਨ, ਅਜਿਹੀਆਂ ਯੋਗਤਾਵਾਂ ਵਾਲੇ ਆਗੂ ਕਿਸੇ ਵੀ ਭ੍ਰਿਸ਼ਟ ਸਿਆਸੀ ਪਾਰਟੀਆਂ ਕੋਲ ਨਹੀਂ ਹਨ ਅਤੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਲੋਕ ਅਧਿਕਾਰ ਲਹਿਰ ਵੱਲੋਂ ਨਾਮਜ਼ਦ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ  ਜੁਟ ਜਾਈਏ |

ਸੂਬੇਦਾਰ ਚਰਨ ਸਿੰਘ ‘ਲਾਲ’ ਨੇ ਪੰਜਾਬ ਦੀ ਮੌਜੂਦਾ ਹਾਲਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਅਧਿਕਾਰ ਲਹਿਰ ਦੇ ਮੈਂਬਰਾਂ ਨੂੰ ਕੋਈ ਲਾਲਸਾ ਜਾਂ ਸੱਤਾ ਦੀ ਭੁੱਖ ਨਹੀਂ ਹੈ, ਸਾਡਾ ਦਰਦ ਸਿਰਫ਼ ਪੰਜਾਬ ਨੂੰ ਬਚਾਉਣਾ ਹੈ ਅਤੇ ਅਸੀਂ ਇਸ ਦਰਦ ਨੂੰ ਮਲ੍ਹਮ ਲਾਉਣ ਲਈ ਪੜ੍ਹੇ-ਲਿਖੇ ਅਤੇ ਨਿਸ਼ਕਾਮ ਲੋਕਾਂ ਨੂੰ ਸਿਆਸਤ ਦੀ ਜ਼ੁੰਮੇਵਾਰੀ ਨਿਭਾਉਣ ਲਈ ਲਾਮਬੰਦ ਕਰ ਰਹੇ ਹਾਂ ।  ਲੋਕ ਅਧਿਕਾਰ ਲਹਿਰ ਦੇ ਉੱਘੇ ਬੁਲਾਰੇ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਜਾਰੀ ਕੀਤਾ ਗਿਆ ਮਨੋਰਥ ਪੱਤਰ ਭੂਤਕਾਲ ਵਿੱਚ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਜਾਂਦੇ ਮੈਨੀਫੈਸਟ ਦੀ ਤਰ੍ਹਾਂ ਵੋਟਾਂ ਦੀ ਰਾਜਨੀਤੀ ਨਹੀਂ ਹੈ।ਅਸੀਂ ਨਵੇਕਲਾ ਇਤਿਹਾਸ ਸਿਰਜਣ ਜਾ ਰਹੇ ਹਾਂ ਅਤੇ ਪੰਜਾਬੀਆਂ ਦੀ ਸੇਵਾ ਵਿਚ ਪੜ੍ਹੇ-ਲਿਖੇ, ਵਿਦਵਾਨ ਅਤੇ ਨਿਸ਼ਕਾਮ ਸੇਵਾਦਾਰਾਂ ਦੀ ਸਰਕਾਰ ਬਣਾ ਕੇ ਭੇਟ ਕਰਾਂਗੇ | ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਇੰਨਾ ਸਾਫ ਸੁਥਰਾ ਕੀਤਾ ਜਾਵੇਗਾ ਕਿ ਚੋਣਾਂ ਲੜਨ ਲਈ ਨਾ ਹੀ ਉਮੀਦਵਾਰ ਪਾਸੋਂ ਕੋਈ ਖ਼ਰਚ ਕਰਵਾਇਆ ਜਾਵੇਗਾ ਅਤੇ ਨਾਂ ਹੀ ਉਮੀਦਵਾਰ ਨੂੰ ਲੋਕਾਂ ਪਾਸੋਂ ਚੋਣ ਫੰਡ ਇਕੱਤਰ ਕਰਕੇ ਵੋਟਾਂ ਖਰੀਦਣ ਲਈ ਸ਼ਰਾਬ ਜਾਂ ਪੈਸਾ ਵੰਡਣ ਦੀ ਆਗਿਆ ਹੋਵੇਗੀ।

ਬੀਬੀ ਕਰਨਾਜੀਤ ਕੌਰ, ਸਾਬਕਾ ਡਿਪਟੀ ਜੱਜ ਅਟਾਰਨੀ ਜਨਰਲ, ਆਈ.ਟੀ.ਬੀ.ਪੀ. ਫੋਰਸ, ਨੇ ਮੌਜੂਦਾ ਸਿਆਸੀ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਸਿਆਸੀ ਆਗੂਆਂ ਵੱਲੋਂ ਲਈਆਂ ਜਾਂਦੀਆਂ 9-9 ਪੈਨਸ਼ਨਾਂ ਬੰਦ ਹੋਣਗੀਆਂ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਇੱਕ ਤੋਂ ਵੱਧ ਪੈਨਸ਼ਨ ਲੈਣ ਦੀ ਆਗਿਆ ਨਹੀਂ ਹੋਵੇਗੀ ਅਤੇ ਕਿਸੇ ਵੀ ਸਿਆਸੀ ਪਾਰਟੀ ਵਿੱਚ ਉਮੀਦਵਾਰ ਰਹਿ ਚੁੱਕੇ ਵਿਅਕਤੀ ਨੂੰ ਲੋਕ ਅਧਿਕਾਰ ਲਹਿਰ ਵੱਲੋਂ ਉਮੀਦਵਾਰ ਨਾਮਜ਼ਦ ਨਹੀਂ ਕੀਤਾ ਜਾਵੇਗਾ।ਸਾਡੇ ਉਮੀਦਵਾਰ ਸਰਕਾਰੀ ਖ਼ਜਾਨੇ ਵਿੱਚੋਂ ਕੋਈ ਤਨਖਾਹ ਨਹੀਂ ਲੈਣਗੇ, ਸਿਰਫ਼ ਲੋਕਾਂ ਲਈ ਕੰਮ ਕਰਣਗੇ।

Share this Article
Leave a comment