ਟੋਰਾਂਟੋ ਪੁਲਿਸ ਨੇ ਕੌਮਾਂਤਰੀ ਪੱਧਰ ਦੇ ਕੋਕੀਨ ਡੀਲਰਜ਼ ਦੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਕੀਤਾ ਦਾਅਵਾ

TeamGlobalPunjab
2 Min Read
ਟੋਰਾਂਟੋ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨਾਂ ਵੱਲੋਂ ਕੌਮਾਂਤਰੀ ਪੱਧਰ ਦੇ ਕੋਕੀਨ ਡੀਲਰਜ਼ ਦੇ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਮਾਤਰਾ ਵਿੱਚ ਖਾਲਸ ਕੋਕੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਕਥਿਤ ਤੌਰ ਉੱਤੇ ਕੈਨੇਡਾ ਭਰ ਵਿੱਚ ਸਮਗਲ ਕੀਤਾ ਜਾਣਾ ਸੀ।ਡਰੱਗ ਸਕੁਐਡ ਇੰਸਪੈਕਟਰ ਡੌਨ ਬਲੈਂਗਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੁੱਝ ਪ੍ਰੋਫੈਸ਼ਨਲ ਡੀਲਰਜ਼ ਨੂੰ ਵੀ ਫੜਿਆ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ 61 ਕਿਲੋ ਖਾਲਸ ਕੋਕੀਨ ਫੜੀ ਗਈ ਹੈ। ਇਸ ਦਾ ਖੁਲਾਸਾ ਇੱਕ ਜਾਂਚ ਵਿੱਚ ਹੋਇਆ। ਪੁਲਿਸ ਵੱਲੋਂ ਪਿਛਲੇ ਸਾਲ ਪ੍ਰੋਜੈਕਟ ਕੋਰੀਡੌਰ ਨਾਂ ਦੀ ਮੁਹਿੰਮ ਚਲਾਈ ਗਈ ਸੀ। ਜਿਸ ਤਹਿਤ ਕੀਤੀ ਗਈ ਕਾਰਵਾਈ ਸਦਕਾ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਹੈ।ਬਲੈਂਗਰ ਨੇ ਆਖਿਆ ਕਿ ਕੋਕੀਨ ਇੱਕ ਕਿਲੋ ਦੀਆਂ ਇੱਟਾਂ ਵਿੱਚ ਪੈਕ ਕੀਤੀ ਗਈ ਸੀ ਜਿਨਾਂ ਨੂੰ ਕਥਿਤ ਤੌਰ ਉੱਤੇ ਕਈ ਥਾਂਵਾਂ ਉੱਤੇ ਰੱਖਿਆ ਗਿਆ ਸੀ ਜਿਵੇਂ ਕਿ ਮਿਡ ਟਾਊਨ ਟੋਰਾਂਟੋ, ਨੌਰਥ
ਯੌਰਕ ਤੇ ਸਕਾਰਬੌਰੋ ਆਦਿ। ਉਨਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ 210,000 ਕੈਨੇਡੀਅਨ ਡਾਲਰ, 14000 ਅਮਰੀਕੀ ਡਾਲਰ ਤੋਂ ਇਲਾਵਾ 30,000 ਯੂਰੋ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਚਾਰਜ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ ਤੇ ਉਨਾਂ ਨੂੰ ਜੂਨ ਦੇ ਮੱਧ ਵਿੱਚ ਟੋਰਾਂਟੋ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਦਕਿ ਪੁਲਿਸ ਨੂੰ ਅਜੇ ਦੋ ਹੋਰ ਵਿਅਕਤੀਆਂ ਦੀ ਭਾਲ ਹੈ। 47 ਸਾਲਾ ਐਂਡਰਿਊ ਵਿਲਸਨ, 30 ਸਾਲ ਐਲਨ ਜੋਨਜ਼ ਸਮਿੱਥ ਕੋਕੀਨ ਦੀ ਸਮਗਲਿੰਗ ਕਰਨ ਦੇ ਸਬੰਧ ਵਿੱਚ ਪੁਲਿਸ ਨੂੰ ਲੋੜੀਂਦੇ ਹਨ।

Share this Article
Leave a comment