ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵੇਜ਼ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਬਿਜਨਸ ਅਦਾਰੇ ਵੇਜ਼ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ। ਪ੍ਰਧਾਨ ਮੰਤਰੀ ਟਰੂਡੋ ਮੁਤਾਬਕ ਸਵੇਰੇ 6 ਵਜੇ ਪੋਰਟਲ ਖੁੱਲ੍ਹਿਆ ਅਤੇ 10 ਹਜ਼ਾਰ ਬਿਜਨਸ ਅਦਾਰੇ ਇਸ ਲਈ ਅਪਲਾਈ ਕਰ ਚੁੱਕੇ ਹਨ। ਕਾਬਲੇਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ 73 ਬਿਲੀਅਨ ਡਾਲਰ ਦਾ ਵੇਜ਼ ਸਬਸਿਡੀ ਪ੍ਰੋਗਰਾਮ ਲਿਆਂਦਾ ਗਿਆ ਸੀ। ਜਿਸ ਵਿੱਚ ਕਰਮਚਾਰੀਆਂ ਦੇ ਭੱਤਿਆਂ ਅਨੁਸਾਰ 847 ਡਾਲਰ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ 75 ਫੀਸਦੀ ਸਬਸਿਡੀ ਮਿਲੇਗੀ।