ਨਿਊਜ਼ ਡੈਸਕ : ਹਰ ਕਿਸੇ ਦੀ ਇਹ ਦਿਲੀ ਖੁਆਇਸ਼ ਹੁੰਦੀ ਹੈ ਕਿ ਉਸ ਦੇ ਚਿਹਰੇ ਦਾ ਨਿਖਾਰ ਕੁਝ ਇਸ ਤਰ੍ਹਾਂ ਹੋਵੇ ਕਿ ਜੋ ਵੀ ਦੇਖੇ ਬਸ ਉਹ ਦੇਖਦਾ ਹੀ ਰਹਿ ਜਾਵੇ ਭਾਵ ਉਸ ਦਾ ਮੁਰੀਦ ਹੋ ਜਾਵੇ। ਇਸ ਦੇ ਚਲਦਿਆਂ ਹਰ ਦਿਨ ਨਵੇਂ ਨਵੇਂ ਨੁਸਖੇ ਅਪਣਾਏ ਜਾਂਦੇ ਹਨ। ਪਰ ਹਫਤਾ ਭਰ ਕੰਮਕਾਰ ਵਿੱਚ ਹਰ ਕੋਈ ਬਹੁਤ ਵਿਅਸਤ ਰਹਿੰਦਾ ਹੈ ਅਤੇ ਉਸ ਤੋਂ ਆਪਣੇ ਕੰਮ ਕਾਰ ਕਾਰਨ ਚਿਹਰੇ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਇੱਕ ਅਜਿਹਾ ਪ੍ਰਡਕਟ ਵੀ ਅੱਜ ਅਸੀਂ ਤੁਹਾਨੂੰ ਦੱਸਾਂਗੇ। ਇਸ ਦੀ ਇੱਕ ਵਾਰ ਕੀਤੀ ਗਈ ਵਰਤੋਂ ਦਾ ਤੁਹਾਡੇ ਚਿਹਰੇ ‘ਤੇ ਹਫਤੇ ਲਈ ਨਿਖਾਰ ਰੱਖੇਗੀ।
ਮੂੰਗਦਾਲ ਫੇਸਪੈਕ : ਮੂੰਗ ਦਾਲ ਫੇਸ ਪੈਕ ਨਾਲ ਚਿਹਰੇ ਨੂੰ ਲੰਮਾ ਸਮਾਂ ਫ੍ਰੈਸ਼ ਰੱਖਿਆ ਜਾ ਸਕਦਾ ਹੈ। ਇਸ ਲਈ ਜਰੂਰੀ ਚੀਜਾਂ ਹਨ ਮੂੰਗ ਦਾਲ, ਗੁਲਾਬਜਲ, ਸ਼ਹਿਦ, ਬਾਦਾਮ ਦਾ ਤੇਲ
ਬਣਾਉਣ ਦੀ ਵਿਧੀ : ਇਸ ਨੂੰ ਬਣਾਉਣ ਲਈ 3 ਚਮਚ ਮੂੰਗ ਦਾਲ ਨੂੰ ਪਾਣੀ ਵਿੱਚ ਕਾਫੀ ਸਮਾਂ ਪਿਓਂ ਕੇ ਰੱਖੋ। ਇਸ ਵਿੱਚ ਵਧੀਆ ਰਿਜ਼ਲਟ ਲਈ ਤੁਸੀਂ ਪਾਣੀ ਦੀ ਜਗ੍ਹਾ ਗੁਲਾਬਜਲ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਇਸ ਤੋਂ ਬਾਅਦ ਕਾਫੀ ਸਮੇਂ ਬਾਅਦ ਇਸ ਦਾਲ ਨੂੰ ਪੀਸ ਕੇ ਇਸ ਦਾ ਪਾਉਡਰ ਬਣਾਓ। ਇਸ ਤੋਂ ਬਾਅਦਇਸ ਵਿੱਚ ਅੱਧਾ ਚਮਚ ਸ਼ਹਿਦ ਮਿਲਾ ਕੇ ਆਪਣੇ ਚਿਹਰੇ ‘ਤੇ ਲਗਾ ਲਓ। ਇਸ ਨੂੰ 25 ਤੋਂ 30 ਮਿੰਟ ਤੱਕ ਲਗਾ ਕੇ ਰੱਖੋ।
ਇਸ ਤੋਂ ਬਾਅਦ ਜਦੋਂ ਵੀ ਇਹ ਫੇਸਪੈਕ ਸੁੱਕਣ ਲੱਗੇ ਤਾਂ ਇਸ ਨੂੰ ਪਾਣੀ ਜਾਂ ਫਿਰ ਗੁਲਾਬਜਲ ਨਾਲ ਹਲਕਾ ਗਿੱਲਾ ਕਰ ਲਓ।
ਇਸ ਤੋਂ ਬਾਅਦ ਸਕਰਬ ਕਰੋ। ਇਸ ਤੋਂ ਬਾਅਦ ਪਾਣੀ ਨਾਲ ਮੂੰਹ ਸਾਫ ਕਰੋ। ਇਸ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ‘ਤੇ 3 ਤੋਂ 4 ਬੂੰਦਾ ਬਾਦਾਮ ਤੇਲ ਦੀਆਂ ਲਗਾਓ।