ਜਿਸ ਉਮਰੇ ਹੁੰਦੀ ਹੈ ਖੁਦ ਨੂੰ ਡਾਕਟਰ ਦੀ ਜ਼ਰੂਰਤ, ਉਸ ਆਯੂ ‘ਚ ਇਹ ਬੇਬੇ ਕਰਦੀ ਹੈ ਮਰੀਜ਼ਾਂ ਦੀ ਜਾਂਚ

TeamGlobalPunjab
2 Min Read

ਬੀਜਿੰਗ : ਕਹਿੰਦੇ ਨੇ ਜਦੋਂ ਵਿਅਕਤੀ ਦਾ ਹੌਂਸਲਾ ਬੁਲੰਦ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਤੇ ਫਿਰ ਉਸ ਦੀ ਉਮਰ ਵੀ ਬੇਸ਼ੱਕ ਕੁਝ ਵੀ ਹੋਵੇ ਉਹ ਆਪਣਾ ਕੰਮ  ਬਾਖੂਬੀ ਕਰਦਾ ਹੈ। ਇਸ ਦੀ ਤਾਜ਼ਾ ਮਿਸਾਲ ਬਣੀ ਹੈ ਚੀਨ ਦੇ ਜਿਆਂਗਸੁ ਸੂਬੇ ਦੇ ਨਾਨਜਿੰਗ ਸ਼ਹਿਰ ਦੇ ਸਿਟੀ ਹਸਪਤਾਲ ਦੀ ਡਾਕਟਰ। ਜਿਨ੍ਹਾਂ ਦੀ ਉਮਰ 92 ਸਾਲ ਹੈ ਅਤੇ ਉਨ੍ਹਾਂ ਦਾ ਨਾਮ ਆਓ । ਜਾਣਕਾਰੀ ਮੁਤਾਬਿਕ ਉਹ ਅੱਜ ਵੀ ਲੋਕਾਂ ਦਾ ਇਲਾਜ ਕਰ ਰਹੀ ਹੈ। 92 ਸਾਲਾ ਡਾਕਟਰ ਆਓ ਨੂੰ ਸਾਰੇ ਲੋਕ ਡਾਕਟਰ ਦਾਦੀ ਕਹਿ ਕੇ ਬੁਲਾਉਂਦੇ ਹਨ।

ਦੱਸ ਦਈਏ ਕਿ ਡਾਕਟਰ ਦਾਦੀ ਆਪਣੀ ਰਿਟਾਇਰਮੈਂਟ ਤੋਂ 25 ਸਾਲ ਬਾਅਦ ਅੱਜ ਵੀ ਆਪਣੇ ਕੰਮ ‘ਚ ਕਿਰਿਆਸ਼ੀਲ ਹੈ। ਡਾਕਟਰ ਦਾਦੀ (ਆਓ) ਸਾਲ 1994 ‘ਚ ਰਿਟਾਇਰ ਹੋਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਡਾਕਟਰ ਦਾਦੀ ਮਰੀਜ਼ਾ ਦਾ ਇਲਾਜ ਕਰਕੇ ਮਨੁੱਖਤਾ ਪ੍ਰਤੀ ਆਪਣੀ ਭੂਮਿਕਾ ਨਿਭਾ ਰਹੀ ਹੈ।

ਡਾਕਟਰ ਦਾਦੀ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਹ ਫੈਸਲਾ ਕੀਤਾ ਸੀ ਕਿ ਉਹ ਸਿਰਫ ਆਪਣੀ ਨੌਕਰੀ ਤੋਂ ਰਿਟਾਇਰ ਹੋਈ ਹੈ ਤੇ ਉਸ ਦਾ ਗਿਆਨ ਅਜੇ ਰਿਟਾਇਰ ਨਹੀਂ ਹੋਇਆ ਹੈ।

- Advertisement -

ਆਪਣੀ ਰਿਟਾਇਰਮੈਂਟ ਦੇ ਅਗਲੇ ਦਿਨ ਤੋਂ ਹੀ ਉਨ੍ਹਾਂ ਨੇ ਹਸਪਤਾਲ ‘ਚ ਬੈਠ ਕੇ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿਛਲੇ 25 ਸਾਲ ਤੋਂ ਡਾਕਟਰ ਆਓ ਇੱਕ ਮੈਡੀਕਲ ਸਿਪਾਹੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਡਾਕਟਰ ਆਓ ਇੱਕ ਹਫਤੇ ‘ਚ ਲਗਭਗ 600 ਮਰੀਜ਼ਾਂ ਦਾ ਚੈੱਕਅਪ ਕਰਦੀ ਹੈ।

 

 

Share this Article
Leave a comment