ਬੰਗਾ : ਕੋਰੋਨਾ ਵਾਇਰਸ ਨੇ ਹੁਣ ਪੰਜਾਬ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਮਾਹੌਲ ਵਿੱਚ ਹੁਣ ਇਥੇ ਇਕ ਵਿਅਕਤੀ ਦੀ ਸ਼ਕੀ ਹਾਲਾਤਾਂ ਵਿੱਚ ਮੌਤ ਹੋਈ ਹੈ। ਰਿਪੋਰਟਾਂ ਮੁਤਾਬਿਕ ਉਕਤ ਵਿਅਕਤੀ ਦਾ ਨਾਂ ਗਿਆਨੀ ਬਲਦੇਵ ਸਿੰਘ ਸੀ।
ਜਾਣਕਾਰੀ ਅਨੁਸਾਰ ਉਹ ਇਟਲੀ ਦੇ ਰਸਤਿਓਂ ਜਰਮਨ ਤੋਂ ਆਇਆ ਸੀ। ਇੱਥੇ ਆ ਕੇ ਉਸ ਦੀ ਸਿਹਤ ਖਰਾਬ ਹੋ ਗਈ ।ਇਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਸਿਹਤ ਅਧਿਕਾਰੀਆਂ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਕਰੋਨਾਵਾਇਰਸ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਲਈ ਉਸ ਦੀਆਂ ਰਿਪੋਰਟਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਜਾਂਚ ਰਿਪੋਰਟਾਂ ਆਉਣ ਤੇ ਹੀ ਪਤਾ ਲੱਗ ਸਕੇਗਾ।