ਚੰਡੀਗੜ੍ਹ: ਲਾਕਡਾਊਨ ਦੇ ਚਲਦਿਆਂ ਖਾਲੀ ਸੜਕਾਂ ਤੇ ਜੰਗਲੀ ਜਾਨਵਰ ਨਿਕਲਣੇ ਸ਼ੁਰੂ ਹੋ ਗਏ ਸਨ। ਉੱਥੇ ਹੀ ਹੁਣ ਤੱਕ ਸ਼ਹਿਰ ਵਿੱਚ ਬਾਰਾਸਿੰਘਾ, ਹਿਰਣ ਅਤੇ ਮੋਰ ਵਰਗੇ ਜੰਗਲੀ ਜਾਨਵਰ ਅਤੇ ਪੰਛੀ ਵੇਖੇ ਗਏ ਸਨ ਪਰ ਸੋਮਵਾਰ ਯਾਨੀ ਅੱਜ ਸ਼ਹਿਰ ਦੇ ਸਭ ਤੋਂ ਵੀਵੀਆਆਈਪੀ ਸੈਕਟਰ – 5 ਵਿੱਚ ਤੇਂਦੂਆ ਦਾਖਲ ਹੋਣ ਦੀ ਖਬਰ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਸੇਕਟਰ – 5 ਸਥਿਤ ਮਕਾਨ ਨੰਬਰ – 68 ਵਿੱਚ ਤੇਂਦੂਆ ਕਾਫ਼ੀ ਦੇਰ ਲੁਕਿਆ ਰਿਹਾ। ਸੂਚਨਾ ਤੋਂ ਬਾਅਦ ਪੁਲਿਸ ਅਤੇ ਜੰਗਲੀ ਜਨ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚੀ।
ਜੰਗਲੀ ਵਿਭਾਗ ਦੀ ਟੀਮ ਨੇ ਲਗਭਗ 6 ਘੰਟੇ ਬਾਅਦ ਤੇਂਦੂਏ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ। ਇਸ ਦੇ ਲਈ ਜਾਲ ਵਿਛਾ ਕੇ ਬੇਹੋਸ਼ੀ ਦਾ ਸ਼ਾਟ ਲਗਾ ਕੇ ਉਸਨੂੰ ਨੂੰ ਕਾਬੂ ਕੀਤਾ ਗਿਆ ਅਤੇ ਉਸ ਤੋਂ ਬਾਅਦ ਪਿੰਜਰੇ ਵਿੱਚ ਪਾ ਕੇ ਜੰਗਲ ਵਿੱਚ ਛੱਡਣ ਲਈ ਲਜਾਇਆ ਗਿਆ। ਸੈਕਟਰ 5 ਵਿੱਚ ਕਈ ਵੜਦੇ ਮੰਤਰੀ ਅਤੇ ਅਧਿਕਾਰੀਆਂ ਦੇ ਨਾਲ – ਨਾਲ ਵੱਡੇ ਵਪਾਰੀਆਂ ਦੇ ਘਰ ਹਨ।
ਦਰਅਸਲ ਇਸ ਦੌਰਾਨ ਜਿਸ ਘਰ ਵਿਚ ਤੇਂਦੂਆ ਫਸਿਆ ਹੋਇਆ ਸੀ ਉਸ ਦੇ ਗੁਆਂਢੀ ਨੇ ਤੇਂਦੂਏ ਦੀ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿਤੀ । ਜਿਸ ਤੋਂ ਬਾਅਦ ਪ੍ਰਸਾਸ਼ਨ ਸਤਰਕ ਹੋ ਗਿਆ । ਦੇਖੋ ਵੀਡੀਓ