ਚੰਡੀਗੜ੍ਹ: ਸ਼ਹਿਰ ਵਿੱਚ ਦੋ ਹੋਰ ਲੋਕਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਚੰਡੀਗੜ੍ਹ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਵਧ ਕੇ 23 ਹੋ ਗਏ ਹਨ। ਉੱਥੇ ਹੀ, ਮੁਹਾਲੀ ਦੇ ਨਯਾਗਾਂਵ ਵਿੱਚ ਵੀ ਇੱਕ ਕਰੋਨਾ ਵਾਇਰਸ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ। ਚੰਡੀਗੜ੍ਹ ਵਿੱਚ ਬੀਤੇ ਤਿੰਨ ਦਿਨ ਦੇ ਬਾਅਦ ਇੱਕ ਵਾਰ ਫਿਰ ਸ਼ਹਿਰ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਦੇ ਦੋ ਕੇਸ ਦਰਜ ਕੀਤੇ ਗਏ ਹਨ। ਜਦਕਿ ਮੁਹਾਲੀ ਵਿੱਚ ਇੱਕ ਦਿਨ ਦੀ ਰਾਹਤ ਤੋਂ ਬਾਅਦ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਵਿੱਚ ਕੋਰੋਨਾ ਦੇ ਹੁਣ ਤੱਕ ਕੁੱਲ 57 ਮਾਮਲੇ ਸਾਹਮਣੇ ਆ ਚੁੱਕੇ ਹਨ।
ਪੀਜੀਆਈ ਚੰਡੀਗੜ੍ਹ ਦੇ ਮੁਤਾਬਕ ਸ਼ੁੱਕਰਵਾਰ ਰਾਤ ਪੀਜੀਆਈ ਦੇ ਸੀਡੀ ਵਾਰਡ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੋ ਹੈਲਥ ਵਰਕਰਾਂ ਨੂੰ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਧਨਾਸ ਸਥਿਤ 50 ਸਾਲਾ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਧਨਾਸ ਦੇ ਰਹਿਣ ਵਾਲੇ ਇਸ 50 ਸਾਲਾ ਵਿਅਕਤੀ ਦੀ ਪਹਿਚਾਣ ਫਰਾਂਸਿਸ ਦੇ ਵਜੋਂ ਹੋਈ ਹੈ ਜੋਕਿ ਹੈਲਥ ਵਰਕਰ ਹੈ। ਜਦੋਂ ਕਿ ਦੂਜੀ ਸੇਕਟਰ – 30 ਦੀ 53 ਸਾਲ ਦੀ ਮਹਿਲਾ ਦੱਸੀ ਜਾ ਰਹੀ ਹੈ। ਜੋਕਿ ਗਵਰਨਮੈਂਟ ਮਲਟੀ ਸਪੈਸ਼ਏਲਿਟੀ ਹਸਪਤਾਲ ਸੈਕਟਰ – 16 ਦੇ ਆਇਸੋਲੇਸ਼ਨ ਵਾਰਡ ਵਿੱਚ ਦਾਖਲ ਹੈ।