ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਲਈ 1.09 ਲੱਖ ਰੁਪਏ ਭਾਰ ਤੋਲਕ ਮਸ਼ੀਨਾਂ ਦੀ ਖ਼ਰੀਦ ‘ਚ ਘਪਲੇ ਦਾ ਮੁੱਦਾ ਸਿਫ਼ਰ ਕਾਲ ‘ਚ ਉਠਾਉਂਦੇ ਹੋਏ ਕਿਹਾ ਕਿ ਜਿਸ ਨੈਸ਼ਨਲ ਫੈਡਰੇਸ਼ਨ ਆਫ਼ ਫਾਰਮਰ ਪ੍ਰਕਿਊਰਮੈਂਟ ਆਫ਼ ਇੰਡੀਆ ਨਾਮ ਦੀ ਕੰਪਨੀ ਤੋਂ ਪ੍ਰਤੀ ਸੈਟ 7882 ਰੁਪਏ ‘ਚ ਸਰਕਾਰ ਵੱਲੋਂ ਇਹ ਮਸ਼ੀਨਾਂ ਖ਼ਰੀਦੀਆਂ ਜਾ ਰਹੀਆਂ ਹਨ, ਉਸੇ ਸਪੇਸੀਫਿਕੇਸ਼ਨ ਵਾਲੀਆਂ ਮਸ਼ੀਨਾਂ 4000 ਰੁਪਏ ਪ੍ਰਤੀ ਸੈਟ ਹੋਰ ਫ਼ਰਮਾਂ ਤੋਂ ਮਿਲ ਰਹੀਆਂ ਹਨ। ਚੀਮਾ ਨੇ ਦੋਸ਼ ਲਗਾਇਆ ਕਿ ਇਸ ਖ਼ਰੀਦ ‘ਚ 50 ਪ੍ਰਤੀਸ਼ਤ ਸਿੱਧੀ ਠੱਗੀ ਵੱਜੀ ਹੈ।