ਚੰਡੀਗੜ੍ਹ – ਸਿੱਧੂ ਨੇ ਆਪਣੇ ਪ੍ਰਚਾਰ ਦੌਰਾਨ ਲੋਕਾਂ ਚ ਗੱਲ ਕਰਦਿਆਂ ਕਿਹਾ ਕੀ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ 60 ਐਮ ਐਲ ਏ ਕੀਹਦੇ ਨਾਂਅ ਉੱਤੇ ਬਣਨਗੇ ਤੇ ਕੌਣ ਸੂਬੇ ਦੇ ਲੋਕਾਂ ਲਈ ਨੀਤੀਆਂ ਨੂੰ ਲਾਗੂ ਕਰੇਗਾ ਤੇ ਕੌਣ ਮਾਫੀਏ ਨੂੰ ਨੱਥ ਪਾਵੇਗਾ।
ਦੱਸ ਦੇਈਏ ਕਿ ਅੱਜ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਣਾ ਹੈ। ਆਪਣੀ ਜਲੰਧਰ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਜੇਰਾ ਐਲਾਨਣ ਦੀ ਗੱਲ ਕੀਤੀ ਸੀ। ਪਰ ਉੱਥੇ ਹੀ ਸਟੇਜ ਤੋਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪਣੀ ਦਾਅਵੇਦਾਰੀ ਦਰਜ ਕਰਵਾਈ ਸੀ।
ਸਿੱਧੂ ਨੇ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਿਹਾ ਕਿ ਉਹ ਨੀਤੀ, ਆਪਣੀ ਪਾਲਿਸੀ ਤੋਂ ਨਹੀਂ ਹਿੱਲੇ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਕਮਾਉਂਦੇ ਸੀ ਤੇ ਉਨ੍ਹਾਂ ਦੀ ਇਨਕਮ ਕਰੋੜਾਂ ਰੁਪਏ ਸੀ। ਸਿੱਧੂ ਇਹ ਗੱਲ ਵਾਰ ਵਾਰ ਕਹਿੰਦੇ ਰਹੇ ਹਨ ਕਿ ਉਹ ਸਿਆਸਤ ‘ਚ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਦੀ ਮਨਸ਼ਾ ਨਾਲ ਖੜ੍ਹੇ ਹਨ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਤਿਆਰ ਕੀਤਾ ਪੰਜਾਬ ਮਾਡਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲ ਦੇਣ ਦਾ ਮਾਡਲ ਹੈ।ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਰੇਤਾ, ਬੱਜਰੀ, ਸ਼ਰਾਬ, ਨਸ਼ਾ,ਟਰਾਂਸਪੋਰਟ ਮਾਫ਼ੀਆ ਚਲਾਉਂਦੇ ਹਨ ਉਨ੍ਹਾਂ ਨੂੰ ਆਪਣੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ ਦਿੱਸ ਰਹੀਆਂ ਹਨ ਤਾਂ ਹੀ ਉਹ ਸਾਰੇ ਇਕੱਠੇ ਹੋ ਕੇ ਚਲ ਰਹੇ ਹਨ। ਸਿੱਧੂ ਨੇ ਕਿਹਾ ਕਿ ਅਜੇ ਤੱਕ ਪੰਜਾਬ ‘ਚ ਪਿਛਲੇ 30 ਵਰ੍ਹਿਆਂ ਤੋੰ ਦੋ ਮੁੱਖ ਮੰਤਰੀ ਹੀ ਰਹੇ ਹਨ ਪਰ ਦੋਨਾਂ ਦੇ ਨੱਕ ਹੇਠ ਮਾਫੀਆ ਰਾਜ ਚਲਦਾ ਰਿਹਾ।
ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇੱਕ ਬਿਆਨ ਚ ਇਹੀ ਕਿਹਾ ਹੈ ਕਿ ਅਜੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਣਾ ਚਾਹੀਦਾ।
ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਫੋਟੋਆਂ ਵਾਲੇ ਹੋਰਡਿੰਗ ਪੋਸਟਰ ਸੂਬੇ ਚ ਵੱਖ ਵੱਖ ਜਗ੍ਹਾ ਲਾਏ ਜਾਣ ਦੀਆਂ ਤਿਆਰੀਆਂ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਕਾਂਗਰਸ ਚ ਲਗਾਤਾਰ ਚੱਲ ਰਹੀ ਖਾਨਾਜੰਗੀ ਦੇ ਮਾਹੌਲ ਤੇ ਚੋਣਾਂ ਤੇ ਇਕਦਮ ਪਹਿਲੇ ਹਾਈ ਕਮਾਨ ਵੱਲੋਂ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਦਾ ਐਲਾਨ ਕੀਤਾ ਜਾਣਾ ਹੇੈ।