ਗੈਸ ਸਿਲੰਡਰ, ਫਲ ਸਬਜੀਆਂ, ਕਰਿਆਣਾ, ਦਵਾਈਆਂ, ਆਟਾ, ਪੈਸਟੀਸਾਈਡ ਆਦਿ ਘਰਾਂ ਤੱਕ ਪਹੁੰਚਾਏ ਜਾਣਗੇ

TeamGlobalPunjab
2 Min Read

ਫਾਜ਼ਿਲਕਾ : ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਰਾਜ ਸਰਕਾਰ ਵੱਲੋਂ ਸਮੂਹ ਪੰਜਾਬ ਵਾਸੀਆਂ ਦੇ ਬਚਾਅ ਲਈ ਕਰਫਿਊ ਐਲਾਨਿਆ ਗਿਆ ਹੈ ਅਤੇ ਨਾਲ ਹੀ 21 ਦਿਨਾਂ ਦਾ ਲਾਕਡਾਉਨ ਵੀ ਕੀਤਾ ਗਿਆ ਹੈ। ਇਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲੇ੍ਹ ਦੇ ਲੋਕਾਂ ਦੀਆਂ ਘਰੇਲੂ ਜਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਮੁੱਚੇ ਪਟਰੋਲ ਪੰਪ 27, 29 ਅਤੇ 31 ਮਾਰਚ ਨੂੰ ਸਵੇਰੇ 7 ਤੋਂ 10 ਵਜੇ ਤੱਕ ਖੁੱਲੇ੍ਹ ਰਹਿਣਗੇ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੀਆਂ ਗੈਸ ਏਜੰਸੀਆਂ 27, 29 ਅਤੇ 31 ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲਣਗੀਆਂ। ਕੋਈ ਵੀ ਇਸ ਸਮੇਂ ਦੌਰਾਨ ਗੈਸ ਦੀ ਬੁਕਿੰਗ ਕਰਵਾ ਕੇ ਗੈਸ ਸਿਲੰਡਰ ਪ੍ਰਾਪਤ ਕਰ ਸਕਦਾ ਹੈ। ਇਸ ਦੇ ਲਈ ਕਿਸੇ ਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ। ਡਿਲੀਵਰੀ ਦੇਣ ਵਾਲੇ ਲੜਕੇ ਵੱਲੋਂ ਗੈਸ ਸਿਲੰਡਰ ਘਰ ਪਹੁੰਚਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਫਲ ਅਤੇ ਸਬਜੀਆਂ ਦੀ 26 ਅਤੇ 30 ਮਾਰਚ 2020 ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸਪਲਾਈ ਵੈਂਡਰ ਵੱਲੋਂ ਘਰ-ਘਰ ਵਿੱਚ ਜਾ ਕੇ ਕੀਤੀ ਜਾਵੇਗੀ। ਇਸ ਲਈ ਕਿਸੇ ਨੂੰ ਬਾਹਰ ਆਉਣ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਕਰਿਆਣੇ ਦੇ ਸਮਾਨ ਦੀ ਸਪਲਾਈ 27 ਅਤੇ 31 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਘਰ-ਘਰ ਜਾ ਕੇ ਕੀਤੀ ਜਾਵੇੇਗੀ। ਕਿਸੇ ਨੂੰ ਵੀ ਘਰੋਂ ਬਾਹਰ ਜਾਣ ਦੀ ਲੋੜ ਨਹੀਂ। ਆਮ ਜਨਤਾ ਦੀਆਂ ਸਹੁਲਤ ਨੂੰ ਮੁੱਖ ਰੱਖਦਿਆਂ ਦਵਾਈਆਂ ਦੀ ਸਪਲਾਈ ਰੋਜਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਕੀਤੀ ਜਾਵੇਗੀ।

ਪਸ਼ੂਆਂ ਦੇ ਚਾਰੇ ਦੀ ਸਪਲਾਈ ਹਰ ਸੋਮਵਾਰ ਅਤੇ ਵੀਰਵਾਰ ਸਵੇਰੇ 4 ਵਜੇ ਤੋਂ 8 ਵਜੇ ਤੱਕ ਕੀਤੀ ਜਾਵੇਗੀ। ਇਹ ਸਪਲਾਈ ਲੋੜ ਅਨੁਸਾਰ ਬਿਨੈਕਾਰ ਦੇ ਘਰ ਵਿੱਚ ਹੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਪੈਸਟੀਸਾਇਡਜ/ਸਪਰੇਅ/ਫਰਟੀਲਾਇਜਰ ਦੀ ਸਪਲਾਈ 28 ਅਤੇ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਹ ਸਪਲਾਈ ਬਿਨੈਕਾਰ ਨੂੰ ਉਸਦੇ ਘਰ ਵਿੱਚ ਕੀਤੀ ਜਾਵੇਗੀ।

Share this Article
Leave a comment