ਗੁਰਕੰਵਲ ਸੇਖੋਂ ਨੂੰ ਮਿਲੀ ਡਾ. ਏ ਪੀ ਜੇ ਅਬਦੁਲ ਕਲਾਮ ਯੁਵਾ ਖੋਜ ਫੈਲੋੋਸ਼ਿਪ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ (ਪੀ.ਏ.ਯੂ). ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਬਾਇਓਕਮਿਸਟਰੀ ਵਿਭਾਗ ਦੀ ਪੀ ਐੱਚਡੀ ਵਿਦਿਆਰਥਣ ਕੁਮਾਰੀ ਗੁਰਕੰਵਲ ਕੌਰ ਸੇਖੋਂ ਨੂੰ ਸਾਲ 2020-21 ਲਈ ਡਾ. ਏ ਪੀ ਜੇ ਅਬਦੁਲ ਕਲਾਮ ਯੁਵਾ ਖੋਜ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਉਸ ਨੂੰ ਇਹ ਫੈਲੋਸ਼ਿਪ ਪੂਨੇ ਦੇ ਟੈਰੇ ਪਾਲਿਸੀ ਸੈਂਟਰ ਵੱਲੋਂ ਆਯੋਜਿਤ ਇੱਕ ਆਨਲਾਈਨ ਈਵੈਂਟ ਦੌਰਾਨ ਪ੍ਰਦਾਨ ਕੀਤੀ ਗਈ। ਕੁਮਾਰੀ ਗੁਰਕੰਵਲ ਦੀ ਚੋਣ ਰਾਸ਼ਟਰੀ ਪੱਧਰ ਤੇ 800 ਉਮੀਦਵਾਰਾਂ ਵਿੱਚੋਂ ਹੋਈ ਹੈ। ਉਸਨੇ ਫਾਈਨਲ ਇੰਟਰਵਿਊ ਅਤੇ ਪੇਸ਼ਕਾਰੀ ਲਈ 15 ਖੋਜੀਆਂ ਦਾ ਮੁਕਾਬਲਾ ਕੀਤਾ ਅਤੇ ਇਸ ਫੈਲੋਸ਼ਿਪ ਦੀ ਜੇਤੂ ਬਣੀ। ਆਪਣੀ ਪੀ ਐੱਚਡੀ ਖੋਜ ਵਿੱਚ ਕੁਮਾਰੀ ਸੇਖੋਂ ਝੋਨੇ ਦੀ ਪਰਾਲੀ ਨੂੰ ਈਥਾਨੋਲ ਅਤੇ ਜ਼ਾਇਲੀਟੋਲ ਵਿੱਚ ਬਦਲਾਉਣ ਦੀ ਪ੍ਰਕਿਰਿਆ ਉੱਤੇ ਕੰਮ ਕਰ ਰਹੀ ਹੈ। ਉਸ ਦੇ ਨਿਗਰਾਨ ਡਾ. ਮੋਨਿਕਾ ਸਚਦੇਵਾ ਤੱਗੜ ਹਨ। ਇਸ ਦੌਰਾਨ ਖੋਜਾਰਥੀ ਖੇਤੀ ਇੰਜਨੀਅਰਿੰਗ ਕਾਲਜ ਦੇ ਨਵਿਆਉਣਯੋਗ ਊਰਜਾ ਵਿਭਾਗ ਦੀ ਪਾਠਕ ਐਨਰਜੀ ਲੈਬਾਰਟਰੀ ਵਿੱਚ ਆਪਣਾ ਕਾਰਜ ਜਾਰੀ ਰੱਖ ਰਹੀ ਹੈ। ਇਸ ਫੈਲੋਸ਼ਿਪ ਵਿੱਚ 25,000 ਰੁਪਏ ਅਤੇ ਸ਼ੋਭਾ ਪੱਤਰ ਸ਼ਾਮਲ ਹੈ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜੀ ਕੇ ਸਾਂਘਾ ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਅਸ਼ੋਕ ਕੁਮਾਰ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਸ਼ੰਮੀ ਕਪੂਰ, ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਸੁਚੇਤਾ ਸ਼ਰਮਾ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਵਿਦਿਆਰਥਣ ਨੂੰ ਇਸ ਵੱਕਾਰੀ ਫੈਲੋਸ਼ਿਪ ਲਈ ਵਧਾਈ ਦਿੰਦਿਆਂ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।

Share This Article
Leave a Comment