ਗਲਤ ਏਜੰਟਾਂ ਦੇ ਚੱਕਰਾਂ ‘ਚ ਫਸ ਵਿਦੇਸ਼ ਪਹੁੰਚੇ 14 ਹੋਰ ਨੌਜਵਾਨ ਡਾ. ਓਬਰਾਏ ਦੀ ਮਦਦ ਨਾਲ ਪਹੁੰਚੇ ਭਾਰਤ

TeamGlobalPunjab
2 Min Read

ਅੰਮ੍ਰਿਤਸਰ/ਦੁਬਈ : ਨੌਜਵਾਨਾਂ ਅੰਦਰ ਬਾਹਰੀ ਮੁਲਕ ‘ਚ ਜਾ ਕੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਕਰਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਚੱਕਰਾਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਗਲਤ ਏਜੰਟਾਂ ਜਾਂ ਕੰਪਨੀਆਂ ਵਿੱਚ ਫਸ ਜਾਂਦੇ ਹਨ। ਕੁਝ ਅਜਿਹਾ ਹੀ ਨੌਜਵਾਨਾਂ ਅੱਜ ਪੰਜਾਬ ਵਾਪਸ ਪਰਤੇ ਹਨ ਜਿਹੜੇ ਕਿ ਗਲਤ ਏਜੰਟਾਂ ਰਾਹੀਂ ਦੁਬਈ ਜਾ ਕੇ ਫਸ ਗਏ ਸਨ। ਇਹ 14 ਨੌਜਵਾਨ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ। ਜਾਣਕਾਰੀ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਡਾ. ਐਸ.ਪੀ.ਸਿੰਘ ਓਬਰਾਏ ਦਾ ਵੱਡਾ ਯੋਗਦਾਨ ਰਿਹਾ ਹੈ।

ਦੱਸ ਦਈਏ ਕਿ ਇਸ ਵਿਸ਼ੇਸ ਮੌਕੇ ‘ਤੇ ਨੌਜਵਾਂਨਾਂ ਦੇ ਪਰਿਵਾਰਕ ਮੈਂਬਰ ਵੀ ਹਵਾਈ ਅੱਡੇ ‘ਤੇ ਪਹੁੰਚੇ। ਪੀੜਤ ਪਰਿਵਾਰਾਂ ਨੂੰ ਡਾ. ਓਬਰਾਏ ਦੇ ਨਾਲ ਨਾਲ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਡਾ. ਓਬਰਾਏ ਵੱਲੋਂ 8 ਪੰਜਾਬੀਆਂ ਨੂੰ ਭਾਰਤ ਲਿਆਂਦਾ ਗਿਆ ਸੀ । ਜਾਣਕਾਰੀ ਮੁਤਾਬਿਕ ਇਹ ਨੌਜਵਾਨ 6 ਮਹੀਨੇ ਪਹਿਲਾਂ ਦੁਬਈ ਦੀ ਮਾਡਾਰ ਅਲਫਲਕ ਸਕਿਊਰਿਟੀ ਸਰਵਿਸ ਨਾਮਕ ਕੰਪਨੀ ‘ਚ ਨੌਕਰੀ ਕਰਨ ਲਈ ਦੁਬਈ ਗਏ ਸਨ। ਇਨ੍ਹਾਂ ਨੌਜਵਾਨਾਂ ਵਿੱਚ ਅਮਨਦੀਪ, ਰਾਜ ਕਿਸ਼ੋਰ ਭਾਰਗਵ, ਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਅਮਨਦੀਪ ਸਿੰਘ, ਬਲਵਿੰਦਰ ਕੁਮਾਰ, ਵਰੁਣ, ਦੀਪਕ ਕੁਮਾਰ, ਭਵਨਪ੍ਰੀਤ ਸਿੰਘ, ਗੋਪਾਲ, ਵਿਕਰਨ ਜੋਸ਼ੀ, ਪ੍ਰਵੀਨ ਕੁਮਾਰ, ਨਿਤਿਸ਼ ਚੰਦਲਾ, ਮਨਦੀਪ ਸਿੰਘ ਦੇ ਨਾਮ ਸ਼ਾਮਲ ਦੱਸੇ ਜਾਂਦੇ ਹਨ।

Share This Article
Leave a Comment