ਚੰਡੀਗੜ੍ਹ, (ਅਵਤਾਰ ਸਿੰਘ) : ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਵੱਲੋਂ ਇੱਕ ਖੇਤ ਦਿਵਸ ਹੁਸ਼ਿਆਰਪੁਰ ਦੇ ਨੀਲਨ ਨਲੋਇਆ ਪਿੰਡ ਵਿਖੇ ਆਯੋਜਿਤ ਕੀਤਾ ਗਿਆ। ਹਲਦੀ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਸੰਬੰਧੀ ਇਹ ਖੇਤ ਦਿਵਸ ਸ. ਤਰਸੇਮ ਸਿੰਘ ਦੇ ਪਿੰਡ ਵਿਖੇ ਆਯੋਜਿਤ ਕੀਤਾ ਗਿਆ। ਇਹ ਖੇਤ ਦਿਵਸ ਕੌਮਾਂਤਰੀ ਪੱਧਰ ਦੇ ਕਾਲੀਕਟ ਅਦਾਰੇ ਵੱਲੋਂ ਆਯੋਜਿਤ ਕੀਤਾ ਗਿਆ। ਇਸ ਖੇਤ ਦਿਵਸ ਵਿੱਚ 30 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਵਿਗਿਆਨੀ ਡਾ. ਰਾਜਿੰਦਰ ਕੁਮਾਰ ਨੇ ਹਲਦੀ ਦੀ ਕਾਸ਼ਤ ਸੰਬੰਧੀ ਚਾਨਣਾ ਪਾਇਆ। ਉਹਨਾਂ ਇਸ ਮੌਕੇ ਹਲਦੀ ਦੇ ਗੁਣਾਂ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਹਾ ਕਿ ਘੱਟੋ ਘੱਟ ਆਪਣੇ ਘਰ ਦੀ ਲਾਗਤ ਦੀ ਹਲਦੀ ਉਗਾ ਲੈਣੀ ਚਾਹੀਦੀ ਹੈ। ਡਾ. ਤਰਸੇਮ ਮਿੱਤਲ ਨੇ ਹਲਦੀ ਦੀ ਪ੍ਰੋਸੈਸਿੰਗ ਸੰਬੰਧੀ ਚਾਨਣਾ ਪਾਇਆ। ਹੁਸ਼ਿਆਰਪੁਰ ਜ਼ਿਲੇ ਦੇ ਜ਼ਿਲਾ ਪਸਾਰ ਮਾਹਿਰ ਡਾ. ਗੁਰਪ੍ਰਤਾਪ ਸਿੰਘ ਨੇ ਇਸਦੀ ਪ੍ਰੋਸੈਸਿੰਗ ਦੇ ਵਿੱਚ ਸੰਭਾਵਨਾਵਾਂ ਦੀ ਗੱਲ ਕੀਤੀ। ਡਾ. ਮਨੀਸ਼ਾ ਠਾਕੁਰ ਨੇ ਜੈਵਿਕ ਹਲਦੀ ਪੈਦਾ ਕਰਨ ਦੀ ਗੱਲ ਵੀ ਸਾਂਝੀ ਕੀਤੀ।