ਕੋਰੋਨਾ ਦੇ ਖਿਲਾਫ ਲੜਾਈ ਵਿਚ ਭਾਰਤ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ। ਜਿਸ ਤਹਿਤ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ 54 ਜ਼ਿਲਿਆਂ ਵਿਚ ਬੀਤੇ 14 ਦਿਨਾਂ ਵਿਚ ਕੋਰੋਨਾ ਸੰਕਰਮਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਐਨਾ ਹੀ ਨਹੀਂ ਕੋਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਹਾਲਤ ਵਿਚ ਵੀ ਕਾਫੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਲੱਗਭੱਗ 14.19 ਫੀਸਦ ਯਾਨੀ 2,231 ਮਰੀਜ ਠੀਕ ਹੋ ਚੁੱਕੇ ਹਨ ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਵਿੱਚ ਹੁਣ ਤੱਕ ਕੁਲ 15,712 ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ 507 ਮੌਤਾਂ ਹੋਈਆਂ ਹਨ । ਪਿਛਲੇ 28 ਦਿਨਾਂ ਵਿੱਚ ਪੁਦੁਚੇਰੀ ਦੇ ਮਾਹੇ ਅਤੇ ਕਰਨਾਟਕ ਦੇ ਕੋਡਾਗੁ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ । ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਕੇਵਲ ਕੋਰੋਨਾ ਦੇ ਇਲਾਜ ਲਈ 766 ਹਸਪਤਾਲ ਅਤੇ 1,389 ਸਿਹਤ ਕੇਂਦਰ ਹਨ । ਇਸ ਤਰ੍ਹਾਂ ਕੁਲ ਮਿਲਾਕੇ ਦੇਸ਼ ਵਿੱਚ 2,144 ਕੇਂਦਰ ਹਨ ਜਿੱਥੇ ਕੋਰੋਨਾ ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਕਿ 20 ਅਪ੍ਰੈਲ ਦੇ ਬਾਅਦ ਵੀ ਉਨ੍ਹਾਂ ਇਲਾਕਿਆਂ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਜੋ ਹਾਟਸਪਾਟ ਦੇ ਤੌਰ ਉੱਤੇ ਮੰਨੇ ਜਾਣਗੇ । ਐਨਾ ਹੀ ਨਹੀਂ ਸਿਨੇਮਾ ਹਾਲ , ਸ਼ਾਪਿੰਗ ਕਾਂਪਲੇਕਸ , ਮਾਲਸ ਅਤੇ ਧਾਰਮਿਕ ਸਥਾਨ ਵੀ ਤਿੰਨ ਮਈ ਤੱਕ ਬੰਦ ਰਹਿਣਗੇ।