ਖਾਲਸਾ ਦੇ ਸਸਕਾਰ ਨੂੰ ਜਾਤੀ ਮਸਲਾ ਬਣਾਉਣਾ ਗਲਤ

TeamGlobalPunjab
3 Min Read

ਮਾਲਵਿੰਦਰ ਸਿੰਘ ਮਾਲੀ

ਚੰਡੀਗੜ: ਦੇਸ਼ ਪੰਜਾਬ ਵਿਚਾਰ ਮੰਚ ਖਾਲਸਾ ਪੰਥ ਦੇ ਸਿਰਮੌਰ ਕੀਰਤਨੀਏ ਤੇ ਰਾਗੀ ਭਾਈ ਨਿਰਮਲ ਸਿੰਘ ਦੇ ਬ੍ਰਹਿਮੰਡ ਲੀਨ ਹੋਣ ‘ਤੇ ਗਹਿਰਾ ਦੁੱਖ ਤੇ ਅਫ਼ਸੋਸ ਪ੍ਰਗਟ ਕਰਦਾ ਹੈ।
ਅਜਿਹੇ ਮੌਕੇ ਭਾਈ ਸਾਹਿਬ ਦੇ ਅਂਤਿਮ ਸੰਸਕਾਰ ਮੌਕੇ ਕੁੱਝ ਭੁੱਲੜ ਤੇ ਦਹਿਸਤਜਦਾ ਲੋਕਾਂ ਵੱਲੋਂ ਪਾਈ ਅੜਚਨ ਬਹੁਤ ਹੀ ਮੰਦਭਾਗੀ ਤੇ ਨਿਖੇਧੀ ਯੋਗ ਹੈ।

ਪਰ ਅਮਿੰਰਤਸਰ ਨੇੜਲੇ ਵੇਰਕਾ ਪਿੰਡ ਦੇ ਕੁਝ ਲੋਕਾਂ ਵਲੋਂ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸਸਕਾਰ ਵਿਚ ਪਾਈ ਗਈ ਰੁਕਾਵਟ ਨੂੰ ਜਾਤਪਾਤੀ ਮਸਲਾ ਬਣਾ ਕੇ ਜਿਵੇਂ ਸਮੁਚੇ ਸਿਖ ਪੰਥ ਨੂੰ ਆਪਣੇ ਹਮਲੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ, ਇਹ ਬਹੁਤ ਹੀ ਦੁਖਦਾਈ ਹੈ।

ਇਸ ਘਟਨਾ ਦੇ ਮੁਢ ਤੋਂ ਹੀ ਇਹ ਗੱਲ ਬੜੀ ਸਪਸ਼ਟ ਹੈ ਕਿ ਭਾਈ ਸਾਹਿਬ ਦੇ ਸੰਸਕਾਰ ਵਿੱਚ ਪਾਈ ਗਈ ਇਸ ਰੁਕਾਵਟ ਦਾ ਕਾਰਨ ਜਾਤਪਾਤੀ ਊਚਨੀਚ ਨਹੀਂ ਬਲਕਿ ਕਰੋਨਾ ਵਾਇਰਸ ਦੇ ਸਰਕਾਰੀ ਪ੍ਰਚਾਰ ਕਾਰਨ ਪਈ ਦਹਿਸ਼ਤ ਹੈ। ਅਮਰਿੰਦਰ-ਮੋਦੀ-ਨੁਮਾ ਪੁਲਸੀ ਪ੍ਰਚਾਰ ਨੇ ਲੋਕਾਂ ਨੂੰ ਇਸ ਵਬਾ ਪ੍ਰਤੀ ਸੁਚੇਤ ਘਟ ਪਰ ਦਹਿਸ਼ਤਜਦਾ ਜਿਆਦਾ ਕੀਤਾ ਹੈ। ਲੋਕਾਂ ਨੂੰ ਇਹ ਦਸਿਆ ਹੀ ਨਹੀਂ ਗਿਆ ਕਿ ਕਿਸੇ ਥਾਂ ਕਰੋਨਾ ਵਾਇਰਸ ਦੇ ਰੋਗੀ ਦੇ ਸਸਕਾਰ ਕਾਰਨ ਇਸ ਦੇ ਫੈਲਣ ਦਾ ਕੋਈ ਖਤਰਾ ਨਹੀਂ ਹੈ।

- Advertisement -

ਦਰਅਸਲ ਕੁਝ ਬਰਾਹਮਨਵਾਦੀ ਸੋਚ ਵਾਲੀਆਂ ਸ਼ਕਤੀਆਂ ਤੇ ਲੋਕ ਇਸ ਘਟਨਾ ਨੂੰ ਜਾਣਬੁਝ ਕੇ ਜਾਤਪਾਤੀ ਮਸਲਾ ਬਣਾ ਕੇ ਖਾਲਸਾ ਪੰਥ ਤੇ ਸਿਧਾਂਤਕ ਤੌਰ ‘ਤੇ ਇਸਦੇ ਹੀ ਅੰਗ ਦਲਿਤ ਭਾਈਚਾਰੇ ਵਿਚਲੀ ਦਰਾੜ ਨੂੰ ਹੋਰ ਗਹਿਰਾ ਕਰਨਾ ਚਾਹੁੰਦੇ ਹਨ। ਖਾਲਸਾ ਪੰਥ ਦੀ ਸੰਭਾਵਿਤ ਏਕਤਾ ਤੋਂ ਹਮੇਸ਼ਾਂ ਹੀ ਤ੍ਰਹਿੰਦੇ ਇਹ ਮਨੂਵਾਦੀ ਲੋਕ ਹਰ ਨਿਕੀ ਮੋਟੀ ਘਟਨਾ ਨੂੰ ਆਪਣਾ ਮਨ-ਕਲਪਿਤ ਦਲਿਤ ਪਖੀ ਬਿਰਤਾਂਤ ਦੇ ਕੇ ਸਿੱਖ ਭਾਈਚਾਰੇ ਦੇ ਵਿਰੁਧ ਆਪਣੀ ਭੜਾਸ ਕਢਦੇ ਹਨ। ਜਦੋਂ ਕਿ ਸਚਾਈ ਇਹ ਹੈ ਕਿ ਵੇਰਕਾ ਦੀ ਘਟਨਾ ਤੋਂ ਬਾਅਦ ਦਰਜਨ ਤੋਂ ਉਤੇ ਸਿੱਖ ਭਾਈਚਾਰੇ ਦੇ ਗ਼ੈਰ ਦਲਿਤ ਲੋਕਾਂ ਨੇ ਭਾਈ ਸਾਹਿਬ ਦਾ ਸਸਕਾਰ ਆਪਣੀ ਜਮੀਨ ਵਿਚ ਕਰਨ ਦੀ ਮੀਡੀਆ ਰਾਹੀ ਵੀ ਪੇਸ਼ਕਸ਼ ਕੀਤੀ ਹੈ।

ਇਸੇ ਕਰਕੇ ਸਾਹਿਬ ਕਾਂਸ਼ੀ ਰਾਮ ਜੀ ਵਾਰ-ਵਾਰ ਪੰਜਾਬ ਦੇ ਦਲਿਤਾਂ ਨੂੰ ਸਿਖ ਵਿਰੋਧੀ ਆਰੀਆ ਸਮਾਜੀ ਸੋਚ ਤੋਂ ਬਚਣ ਲਈ ਕਹਿੰਦੇ ਰਹਿੰਦੇ ਸਨ।

ਸਿੱਖਾਂ ਨੂੰ ਵੀ ਆਪਣੀ ਸੋਚ ਤੇ ਅਮਲ ਵਿੱਚ ਘੁਸੀ ਮੰਨੂਵਾਦ ਦੇ ਜਾਤ-ਪਾਤੀ ਕੋਹੜ ਨੂੰ ਗੱਲੋਂ ਲਾਹੁਣ ਲਈ ਗੁਰੂ ਗਰੰਥ ਸਾਹਿਬ ਅੰਦਰ ਦਰਜ ਸੰਦੇਸ਼ “ ਨੀਚਾ ਅੰਦਰ ਨੀਚ ਜਾਤ , ਨੀਚੀ ਹੂ ਅਤਿ ਨੀਚ। ਨਾਨਕ ਤਿਨਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ … ਨੂੰ ਆਤਮਸਾਤ ਕਰਨ ਲਈ ਸਮਰਪਤ ਹੋਣ ਦੀ ਜਰੂਰਤ ਹੈ।

Share this Article
Leave a comment