ਕੱਪੜੇ ਸੁੱਕਣੇ ਪਾਉਣ ਨੂੰ ਲੈਕੇ ਦੋ ਔਰਤਾਂ ‘ਚ ਹੋਇਆ ਝਗੜਾ, ਇਕ ਦੀ ਮੌਤ

TeamGlobalPunjab
1 Min Read

ਗੁਰਦਾਸਪੁਰ (ਗੁਰਪ੍ਰੀਤ ਸਿੰਘ ): ਗੁਰਦਾਸਪੁਰ ਦੇ ਪਿੰਡ ਭੁਲੇਚੱਕ ‘ਚ ਇਕ ਛੋਟੀ ਜਿਹੀ ਗੱਲ ਕਾਰਨ ਹੋਏ ਝੱਗੜੇ ‘ਚ ਇਕ ਵਿਧਵਾ ਔਰਤ ਦੀ ਮੌਤ ਹੋ ਗਈ ਹੈ। ਇਹ ਝਗੜਾ ਦੋ ਔਰਤਾਂ ‘ਚ ਸਿਰਫ ਸਾਂਝੀ ਕੰਧ ‘ਤੇ ਕੱਪੜੇ ਸੁੱਕਣੇ ਨੂੰ ਲੈ ਕੇ ਹੋਇਆ।

 ਪਿੰਡ ਦੇ ਸਰਪੰਚ ਮੋਹਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਅਤੇ ਉਸ ਦੇ ਗੁਆਂਢ ‘ਚ ਰਹਿਣ ਵਾਲੀ ਔਰਤ ਰੀਟਾ ਦਾ ਮਾਮੂਲੀ ਵਜ੍ਹਾ ਸਾਂਝੀ ਕੰਧ ਤੇ ਕੱਪੜੇ ਸੁੱਕਣੇ ਪਾਉਣ ਨੂੰ ਲੈਕੇ ਹੋਈ ਤਕਰਾਰ ‘ਚ ਦੋਵਾਂ ਔਰਤਾਂ ਦਾ ਝਗੜਾ ਹੋ ਗਿਆ ਅਤੇ ਉਸ ਲੜਾਈ ਦੌਰਾਨ ਜਸਵੀਰ  ਜ਼ਖ਼ਮੀ ਹੋ ਗਈ। ਜ਼ਖਮੀ ਹਾਲਤ ‘ਚ ਜਸਵੀਰ ਕੌਰ ਨੂੰ ਸਿਵਲ ਹਸਪਤਾਲ  ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਥਾਣਾ ਤਿੱਬੜ ਦੇ ਇੰਚਾਰਜ ਕੁਲਵੰਤ ਸਿੰਘ ਸਿਵਲ ਹਸਪਤਾਲ ‘ਚ ਪਹੁੰਚੇ ਅਤੇ SHO ਕੁਲਵੰਤ ਸਿੰਘ ਦਾ ਕਹਿਣਾ ਸੀ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।  ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

TAGGED: , ,
Share this Article
Leave a comment