ਓਨਟਾਰੀਓ : ਓਨਟਾਰੀਓ ਦੇ ਲਾਂਗ ਟਰਮ ਕੇਅਰ ਮੰਤਰੀ ਨੇ ਦੱਸਿਆ ਕਿ ਕੋਵਿਡ-19 ਆਊਟਬ੍ਰੇਕਸ ਲੱਗਭਗ ਹਰੇਕ ਪਬਲਿਕ ਹੈਲਥ ਯੂਨਿਟਸ ਦੇ ਹੋਮਜ਼ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਕੁੱਝ ਇਲਾਕਿਆਂ ਵਿੱਚ ਤਾਂ ਸਟਾਫ 20 ਤੋਂ 30 ਫੀਸਦੀ ਦਰਮਿਆਨ ਗੈਰਹਾਜ਼ਰ ਪਾਇਆ ਜਾ ਰਿਹਾ ਹੈ।
ਰੌਡ ਫਿਲਿਪਸ ਦਾ ਕਹਿਣਾ ਹੈ ਕਿ ਇਸ ਸਮੇਂ ਪ੍ਰੋਵਿੰਸ ਦੇ 186 ਹੋਮਜ਼ ਵਿੱਚ ਆਊਟਬ੍ਰੇਕਸ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਖਦਸ਼ਾ ਇਸ ਗੱਲ ਦਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਗਿਣਤੀ ਵਿੱਚ ਅਜੇ ਹੋਰ ਵਾਧਾ ਹੋ ਸਕਦਾ ਹੈ। ਓਮਾਈਕ੍ਰੌਨ ਵੇਰੀਐਂਟ ਕਮਿਊਨਿਟੀਜ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।ਫਿਿਲਪਸ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਵਿੱਚ ਅਜਿਹੇ ਹੋਮਜ਼ ਦਾ ਬਹੁਤਾ ਅਮਲਾ ਗੈਰਹਾਜ਼ਰ ਹੈ। ਉਨ੍ਹਾਂ ਆਖਿਆ ਕਿ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਹੋਮਜ਼ ਨਾਲ ਮੰਤਰਾਲੇ ਵੱਲੋਂ ਰਾਬਤਾ ਰੱਖਿਆ ਜਾ ਰਿਹਾ ਹੈ।ਉਨ੍ਹਾਂ ਆਖਿਆ ਕਿ ਸਟਾਫ ਦੀ ਘਾਟ ਚਿੰਤਾ ਦਾ ਵਿਸ਼ਾ ਹੈ ਪਰ ਲਾਂਗ ਟਰਮ ਕੇਅਰ ਸੈਕਟਰ ਹਸਪਤਾਲਾਂ ਨਾਲੋਂ ਵੱਖਰੇ ਤੌਰ ਉੱਤੇ ਪ੍ਰਭਾਵਿਤ ਹੈ।ਓਮਾਈਕ੍ਰੌਨ ਦੇ ਪਸਾਰ ਨੂੰ ਵੇਖਦਿਆਂ ਹੋਇਆਂ ਅਹਿਤਿਆਤਨ ਪਿਛਲੇ ਮਹੀਨੇ ਪ੍ਰੋਵਿੰਸ ਨੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਵਿਜ਼ੀਟਰਜ਼ ਦੀ ਗਿਣਤੀ ਘਟਾ ਦਿੱਤੀ ਸੀ।