ਨਵੀ ਦਿੱਲੀ :ਦੇਸ਼ ਅੰਦਰ ਕਰਨਾ ਵਾਇਰਸ ਦਾ ਪ੍ਰਕੋਪ ਤੇਜੀ ਨਾਲ ਵੱਧ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੇਸ਼ ਵਿੱਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 328 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਦੇ ਹੁਣ ਤੱਕ 1965 ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿਚੋਂ ਇਲਾਜ ਤੋਂ ਬਾਅਦ 151 ਮਰੀਜ਼ ਠੀਕ ਹੋ ਗਏ ਹਨ। ਉਨ੍ਹਾਂ ਦਸਿਆ ਕਿ ਪਿਛਲੇ 24 ਘੰਟਿਆਂ ਵਿੱਚ ਇਸ ਲੈ ਇਲਾਜ ਬਿਮਾਰੀ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ।
328 new cases since yesterday; 12 deaths reported.
151 people have recovered since the beginning: @MoHFW_INDIA media briefing on #CoronaVirus situation.#COVID19Pandemic #COVID2019 pic.twitter.com/LvnCQW3GdW
— PIB India (@PIB_India) April 2, 2020
ਦੱਸ ਦੇਈਏ ਕਿ ਅੱਜ ਦਿੱਲੀ ਦੇ ਏਮਜ਼ ਹਸਪਤਾਲ ਦੇ ਇੱਕ ਰਿਹਾਇਸ਼ੀ ਡਾਕਟਰ ਵਿੱਚ ਵੀ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਉਕਤ ਡਾਕਟਰ ਨੇ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਹੈ। ਡਾਕਟਰ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਅਲੱਗ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ 6 ਡਾਕਟਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ।