ਗੰਗਾਨਗਰ: ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿੱਖ ਭਾਈਚਾਰੇ ਦੇ ਲੋਕ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜ ਰਹੇ ਹਨ । ਇਸੇ ਦੌਰਾਨ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਦਰਅਸਲ ਇਹ ਵੀਡੀਓ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਸੇਵਾਦਾਰ ਦੀ ਹੈ।ਜਿਸ ਨੇ ਬੇੜੀਆਂ ਅਤੇ ਜੰਜ਼ੀਰਾਂ ਪਾ ਕੇ ਪੁਲਿਸ ਪ੍ਰਸਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ।
ਦਸ ਦੇਈਏ ਕਿ ਸੇਵਾਦਾਰ ਨੇ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜ ਸਿੱਖ ਭਾਈਚਾਰੇ ਦੇ ਲੋਕ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਕਰ ਰਹੇ ਹਨ । ਸੇਵਾਦਾਰ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਸਿੱਖ ਭਾਈਚਾਰੇ ਦੇ ਲੋਕਾਂ ਲਈ ਗਲਤ ਰਵਈਆ ਅਪਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਗੁਰਦੁਆਰਾ ਗੰਗਾਨਗਰ ਤੋਂ 20 ਮਾਰਚ ਤੋਂ ਲੈ ਕੇ ਨਿਰਵਿਘਨ ਲੰਗਰ ਦੀ ਸੇਵਾ ਚਲ ਰਹੀ ਹੈ ।
ਸੇਵਾਦਾਰ ਨੇ ਕਿਹਾ ਕਿ ਬੀਤੀ ਕਲ ਲੰਗਰ ਦੀ ਸੇਵਾ ਕਰ ਰਹੇ ਇਕ ਸੇਵਾਦਾਰ ਦੀ ਇਕ ਕਾਰ ਦੀ ਸਕੂਟਰ ਨਾਲ ਟੱਕਰ ਵੀ ਨਹੀਂ ਹੋਈ ਤਾਂ ਤੁਰੰਤ ਪੁਲਿਸ ਨੇ 18 ਸਾਲ ਦੇ ਉਸ ਛੋਟੇ ਸੇਵਾਦਾਰ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਕਿਹਾ ਕਿ ਉਹ ਬੱਚਾ ਇਸ ਲੜਾਈ ਵਿੱਚ ਸ਼ਾਮਲ ਨਹੀਂ ਸੀ ਅਤੇ ਜੇਕਰ ਕੋਈ ਇਹ ਸਾਬਤ ਕਰਦਾ ਹੈ ਤਾਂ ਉਸ ਨੂੰ 10 ਲਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ।