ਚੰਡੀਗੜ੍ਹ, (ਅਵਤਾਰ ਸਿੰਘ) : ਕੋਵਿਡ -2019 ਦੇ ਖਿਲਾਫ ਜੰਗ ਦੇ ਵਿਚ ਰਾਸ਼ਟਰ ਦਾ ਸਾਥ ਦਿੰਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਭਾਰਤੀ ਸਟੇਟ ਬੈਂਕ ਦੇ ਲਗਭਗ 256000 ਮੁਲਾਜ਼ਮਾਂ ਦੇ ਇਨ੍ਹਾਂ ਸਮੂਹਿਕ ਯਤਨਾਂ ਅਤੇ ਪ੍ਰਤੀਬੱਧਤਾ ਨਾਲ 100 ਕਰੋੜ ਦਾ ਯੋਗਦਾਨ ਪੀ ਐਮ ਕੇਅਰਜ ਫੰਡ ਵਿਚ ਦਿੱਤਾ ਜਾਵੇਗਾ। ਇਹ ਫੰਡ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਬਣਾਇਆ ਗਿਆ ਹੈ। ਕੋਵਿਡ -2019 ਦੇ ਖਿਲਾਫ ਲੜਾਈ ਵਿਚ ਸਰਕਾਰ ਦਾ ਸਹਿਯੋਗ ਕਰਨ ਲਈ ਐਸ ਬੀ ਆਈ ਨੇ ਪਿਛਲੇ ਹਫਤੇ ਆਪਣੀ ਸੀ ਐਸ ਆਰ ਗਤੀਵਿਧੀਆਂ ਦੇ ਇਕ ਹਿੱਸੇ ਵਜੋਂ ਵਿੱਤੀ ਸਾਲ 2019-20 ਦੇ ਸਾਲਾਨਾ ਲਾਭ ਦਾ 0.25 ਫ਼ੀਸਦ ਹਿੱਸਾ ਖਰਚ ਕਰਨ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਸੀ।
ਐਸ ਬੀ ਆਈ ਦੇ ਮੁਖੀ ਰਜਨੀਸ਼ ਕੁਮਾਰ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੂੰ ਇਹ ਮਾਣ ਹੈ ਕਿ ਉਨ੍ਹਾਂ ਦੇ ਸਾਰੇ ਕਰਮਚਾਰੀ ਸਵੈ-ਇੱਛਾ ਨਾਲ 2 ਦਿਨ ਦੀ ਤਨਖਾਹ ਦਾ ਯੋਗਦਾਨ ਪੀ ਐਮ ਕੇਅਰਜ ਫੰਡ ਵਿਚ ਦੇਣ ਲਈ ਅੱਗੇ ਆਏ ਹਨ। ਇਸ ਸੰਕਟ ਦੀ ਘੜੀ ਵਿਚ ਸਭ ਨੂੰ ਇਕਜੁਟ ਹੋ ਕੇ ਕੋਵਿਡ -2019 ਖਿਲਾਫ ਲੜਾਈ ਲੜਨ ਦੀ ਜਰੂਰਤ ਹੈ। ਇਸ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਭ ਨੂੰ ਐਸ ਬੀ ਆਈ ਵਾਂਗ ਆਪਣੇ ਯਤਨਾਂ ਨਾਲ ਸਰਕਾਰ ਦਾ ਸਾਥ ਦੇਣਾ ਜਾਰੀ ਰੱਖਿਆ ਜਾਵੇ।”
ਕੋਰੋਨਾ ਵਾਇਰਸ ਮਹਾਂਮਾਰੀ : ਭਾਰਤੀ ਸਟੇਟ ਬੈਂਕ ਦੇ ਕਰਮਚਾਰੀ ਦੇਣਗੇ ਦੋ ਦਿਨ ਦੀ ਤਨਖਾਹ
Leave a Comment
Leave a Comment