ਬਰਨਾਲਾ : ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ ‘ਕਹਿੰਦਿਆਂ ਤੁਸੀਂ ਲੋਕਾਂ ਨੂੰ ਆਮ ਸੁਣਿਆ ਹੋਵੇਗਾ ਤੇ ਇਹ ਸਚ ਕੀਤਾ ਹੈ ਕੱਟੂ ਪਿੰਡ ਦੇ ਲੋਕਾਂ ਨੇ । ਜੀ ਹਾਂ ਇਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੰੰਮ ਕੀਤਾ ਗਿਆ ਹੈ ਕਿ ਉਸ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ । ਦਰਅਸਲ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਸਾਥ ਦੇਣ ਲਈ ਅਪੀਲ ਕੀਤੀ ਗਈ ਸੀ।
ਇਸੇ ਦੌਰਾਨ ਹੀ ਪਿੰਡ ਵਾਸੀਆਂ ਵੱਲੋਂ ਗਰੀਬਾਂ ਦੀ ਮਦਦ ਲਈ ਅਜ ਸਥਾਨਕ ਗੁਰਦੁਆਰਾ ਸਾਹਿਬ ਦੀ ਗੋਲਕ ਖੋਲੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਪੈਸੇ ਦੀ ਵਰਤੋਂ ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਦੇ ਸਮੇਂ ਵਿੱਚ ਗਰੀਬ ਪਰਿਵਾਰਾਂ ਲਈ ਵਰਤੀ ਜਾਵੇਗੀ । ਮੈਬਰਾਂ ਅਨੁਸਾਰ ਇਸ ਨਾਲ ਗਰੀਬਾਂ ਨੂੰ ਰਾਸ਼ਨ ਵੰਡਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜਿਨ੍ਹਾਂ ਮਜ਼ਦੂਰ ਵਿਅਕਤੀਆਂ ਦਾ ਗੁਜ਼ਾਰਾ ਹਰ ਦਿਨ ਦੀ ਕਮਾਈ ਤੋਂ ਚਲਦਾ ਹੈ ਇਸ ਧਨ ਨਾਲ ਉਨ੍ਹਾਂ ਦੇ ਘਰ ਲੰਗਰ ਪਹੁੰਚਾਇਆ ਜਾਵੇਗਾ ।