ਭਾਈ ਲਾਲ ਸਿੰਘ ਅਕਾਲਗੜ੍ਹ ਦੀ ਪੱਕੀ ਰਿਹਾਈ ਤੋਂ ਬਾਅਦ ਸਿੱਖ ਰਿਲੀਫ ਟੀਮ ਪਹੁੰਚੀ ਮੁਲਾਕਾਤ ਕਰਨ

TeamGlobalPunjab
2 Min Read

ਚੰਡੀਗੜ੍ਹ: ਭਾਈ ਲਾਲ ਸਿੰਘ ਅਕਾਲਗੜ੍ਹ ਦੀ 28 ਸਾਲਾਂ ਬਾਅਦ ਜੇਲ੍ਹ ‘ਚੋਂ ਪੱਕੀ ਰਿਹਾਈ ਤੋਂ ਬਾਅਦ ਅੱਜ ਸਿੱਖ ਰਿਲੀਫ ਦੇ ਵਲੰਟੀਅਰ ਭਾਈ ਪਰਮਿੰਦਰ ਸਿੰਘ, ਭਾਈ ਹਰਮਨ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਉਨ੍ਹਾਂ ਦੇ ਗ੍ਰਹਿ ਪਹੁੰਚੇ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ।

ਇਸ ਮੌਕੇ ਭਾਈ ਲਾਲ ਸਿੰਘ ਅਕਾਲਗੜ੍ਹ ਦੀਆਂ ਲੰਮੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ।

ਸਿੱਖ ਰਿਲੀਫ ਦੀ ਭਾਈ ਲਾਲ ਸਿੰਘ ਅਕਾਲਗੜ੍ਹ ਨਾਲ 10 ਸਾਲਾਂ ਤੋਂ ਜ਼ਿਆਦਾ ਸਮੇਂ ਦੀ ਲੰਮੀ ਸਾਂਝ ਹੈ ਜਿਸ ਦੌਰਾਨ ਸਿੱਖ ਰਿਲੀਫ ਵੱਲੋਂ ਨਾ ਸਿਰਫ ਭਾਈ ਸਾਹਿਬ ਦੀ ਰਿਹਾਈ ਕਰਾਉਣ ਲਈ ਅਦਾਲਤਾਂ ਵਿੱਚ ਯਤਨ ਕੀਤੇ ਗਏ ਬਲਕਿ ਉਨ੍ਹਾਂਨਾਂ ਦੀ ਜੇਲ੍ਹ ਵਿੱਚ ਸੇਵਾ ਅਤੇ ਉਨਾਂ ਦੇ ਪਰਿਵਾਰ ਦੀ ਮਦਦ ਵੀ ਕੀਤੀ ਜਾਂਦੀ ਰਹੀ ਹੈ।

- Advertisement -

ਦਸ ਦਈਏ ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਨਾਭਾ ਜਿਲ੍ਹ ‘ਚੋਂ ਪੱਕੇ ਤੌਰ ‘ਤੇ ਰਿਹਾਈ ਹੋ ਗਈ ਸੀ। ਭਾਈ ਲਾਲ ਸਿੰਘ ਲੰਘੇ 28 ਸਾਲਾ ਤੋਂ ਕੈਦ ਵਿੱਚ ਸਨ ਤੇ ਬੀਤੇ ਲੰਮੇ ਸਮੇਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ।

ਭਾਈ ਲਾਲ ਸਿੰਘ ਨੂੰ ਗੁਜਰਾਤ ਪੁਲਿਸ ਨੇ 14 ਜੁਲਾਈ 1992 ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਨੂੰ ਮਿਰਜ਼ਾਪੁਰ (ਗੁਜਰਾਤ) ਦੀ ਖਾਸ ਟਾਡਾ ਅਦਾਲਤ ਵੱਲੋਂ 8 ਜਨਵਰੀ 1997 ਨੂੰ ਟਾਡਾ ਅਤੇ ਹੋਰਨਾਂ ਕਾਨੂੰਨਾਂ ਤਹਿਤ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ।

Share this Article
Leave a comment