ਕੋਰੋਨਾ ਵਾਇਰਸ ਦੀ ਮਾਰ : ਸਿੰਗਾਪੁਰ ਅਤੇ ਮਲੇਸ਼ੀਆ ਚ ਫਸੇ ਕਈ ਭਾਰਤੀ, ਵੱਡੀ ਗਿਣਤੀ ਚ ਪੰਜਾਬੀ ਵੀ ਮੌਜੂਦ!

TeamGlobalPunjab
1 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਲਗਭਗ ਸਾਰੇ ਦੇਸ਼ਾ ਦੀਆ ਸਰਕਾਰਾਂ ਵਲੋਂ ਹੀ ਵਿਦੇਸ਼ੀਆਂ ਦੀ ਐਂਟਰੀ ਬੰਦ ਕਰ ਦਿਤੀ ਹੈ। ਲੋਕਾਂ ਨੂੰ ਘਰ ਅੰਦਰ ਰਹਿਣ ਦੀ ਹੀ ਅਪੀਲ ਕੀਤੀ ਜਾ ਰਹੀ ਹੈ। ਇਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਅੰਤਰ ਰਾਸ਼ਟਰੀ ਹਵਾਈ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਇਸ ਕਾਰਨ ਹੁਣ ਭਾਰਤ ਦੇ ਕਈ ਰਾਜਾ ਦੇ ਵਸਨੀਕ ਦੂਸਰੇ ਦੇਸ਼ਾ ਚ ਫਸ ਗਏ ਹਨ। ਰਿਪੋਰਟਾਂ ਮੁਤਾਬਿਕ ਇਸ ਕਾਰਨ 200 ਦੇ ਕਰੀਬ ਸੈਲਾਨੀ ਵਿਦੇਸ਼ ਘੁੰਮਣ ਆਏ ਉਥੇ ਹੀ ਫਸ ਗਏ ਹਨ। ਇਹ ਸੈਲਾਨੀ ਸਿੰਗਾਪੁਰ ਅਤੇ ਮਲੇਸ਼ੀਆ ਚ ਫਸੇ ਦਸੇ ਜਾਂਦੇ ਹਨ।

ਰਿਪੋਰਟਾਂ ਮੁਤਾਬਿਕ ਅੰਮ੍ਰਿਤਸਰ ਦਾ ਇਕ ਵਪਾਰੀ 12 ਮਾਰਚ ਨੂੰ ਸਿੰਗਾਪੁਰ,ਵੀਅਤਨਾਮ, ਮਲੇਸ਼ੀਆ, ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ 18 ਮਾਰਚ ਨੂੰ ਸਿੰਗਾਪੁਰ ਤੋਂ ਵਾਪਸ ਆਉਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਉਸ ਨੂੰ ਟਿਕਟ ਨਹੀਂ ਮਿਲੀ। ਇਸ ਤੋਂ ਬਾਅਦ ਉਸ ਦੀ ਟਿਕਟ 20 ਮਾਰਚ ਨੂੰ ਕਰ ਦਿਤੀ ਗਈ ਪਰ ਅੱਜ ਵੀ ਉਹ ਭਾਰਤ ਵਾਪਿਸ ਨਹੀਂ ਆ ਸਕਿਆ। ਰਿਪੋਰਟਾਂ ਮੁਤਾਬਿਕ ਉਸ ਤੋਂ ਇਲਾਵਾ 200-250 ਦੇ ਕਰੀਬ ਭਾਰਤੀ ਉਧਰ ਫਸੇ ਹੋਏ ਹਨ।

Share this Article
Leave a comment