ਕੈਲੀਫੋਰਨੀਆ: ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿੱਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ । ਇਸੇ ਲੜੀ ਤਹਿਤ ਸਿੱਖ ਗੁਰਦੁਆਰਾ (ਮੰਦਰ) ਸਾਹਿਬ ਵਲੋਂ ਸ਼ਨੀਵਾਰ ਨੂੰ ਸਥਾਨਕ ਨਿਵਾਸੀਆਂ ਨੂੰ 1000 ਤੋਂ ਵੱਧ ਫੇਸ ਮਾਸਕ ਦਾਨ ਕੀਤੇ ਗਏ । ਸਿਟੀ ਕੌਂਸਲਮੈਨ ਕ੍ਰਿਸ ਬਾਰਾਜਸ ਦੇ ਅਨੁਸਾਰ, ਜੂੜੂਪਾ ਵੈਲੀ ਦੇ ਸੀਨੀਓਰ ਅਪਾਰਟਮੈਂਟਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਵੱਡੀ ਗਿਣਤੀ ਵਿੱਚ ਮਾਸਕ ਦਾਨ ਕੀਤੇ ਗਏ ਹਨ ।
https://www.instagram.com/p/B-2tI01D8dR/?utm_source=ig_web_copy_link
ਕ੍ਰਿਸ ਨੇ ਇੰਸਟਾਗ੍ਰਾਮ ‘ਤੇ ਵੀ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ । ਉਨ੍ਹਾਂ ਲਿਖਿਆ ਕਿ, “ਸਿੱਖ ਕਮਿਉਨਿਟੀ ਦਾ ਬਹੁਤ ਧੰਨਵਾਦ !… ਇਹ ਮਦਦ ਦੀ ਇਕ ਵਡੀ ਮਿਸਾਲ ਹੈ.”