ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਕੈਪਟਨ ਹਰਮਿੰਦਰ ਸਿੰਘ ਨੇ ਸੰਭਾਲਿਆ ਮਿਲਕਫ਼ੈਡ ਦਾ ਅਹੁਦਾ

TeamGlobalPunjab
2 Min Read

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ‘ਚ ਕੈਪਟਨ ਹਰਮਿੰਦਰ ਸਿੰਘ ਨੇ ਮਿਲਕਫੈੱਡ ਦੇ ਚੇਅਰਮੈਨ ਵਜੋਂ ਅਹੁਦਾ ਸ

ਚੰਡੀਗੜ੍ਹ :ਕੈਪਟਨ ਹਰਮਿੰਦਰ ਸਿੰਘ ਨੇ ਅੱਜ ਇਥੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਮਿਲਕਫੈੱਡ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ।

ਕੈਬਨਿਟ ਮੰਤਰੀ ਰੰਧਾਵਾ ਨੇ ਨਵ ਨਿਯੁਕਤ ਚੇਅਰਮੈਨ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਕੈਪਟਨ ਹਰਮਿੰਦਰ ਸਿੰਘ ਇਹ ਯਕੀਨੀ ਬਣਾਉਣਗੇ ਕਿ ਮਿਲਕਫੈੱਡ ਸਹਿਕਾਰਤਾ ਖੇਤਰ ਦੀ ਰੀੜ੍ਹ ਦੀ ਹੱਡੀ ਬਣ ਕੇ ਉਭਰੇ ਅਤੇ ਇਸ ਦੇ ਮਜ਼ਬੂਤ ਹੋਣ ਨਾਲ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਵੱਡੀ ਮਦਦ ਮਿਲੇਗੀ।

ਕੈਪਟਨ ਹਰਮਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਮਿਲਕਫੈੱਡ ਤੇ ਸੂਬੇ ਦੇ ਕਿਸਾਨਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਨਵੀਆਂ ਪਹਿਲਕਦਮੀਆਂ ਕਰਨਗੇ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਮਿਲ ਸਕੇਗਾ।

- Advertisement -

ਇਸ ਮੌਕੇ ਪੱਟੀ ਦੇ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ, ਜ਼ੀਰਾ ਦੇ ਵਿਧਾਇਕ ਸ਼੍ਰੀ ਕੁਲਬੀਰ ਸਿੰਘ ਜ਼ੀਰਾ, ਫਗਵਾੜਾ ਦੇ ਵਿਧਾਇਕ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ, ਰਾਜਪੁਰਾ ਦੇ ਵਿਧਾਇਕ ਸ਼੍ਰੀ ਹਰਦਿਆਲ ਕੰਬੋਜ, ਤਰਨ ਤਾਰਨ ਦੇ ਵਿਧਾਇਕ ਸ਼੍ਰੀ ਧਰਮਬੀਰ ਅਗਨੀਹੋਤਰੀ, ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ, ਭੁਲੱਥ ਦੇ ਵਿਧਾਇਕ ਸ਼੍ਰੀ ਰਣਜੀਤ ਰਾਣਾ, ਜਲੰਧਰ ਸੈਂਟਰਲ ਤੋਂ ਵਿਧਾਇਕ ਸ੍ਰੀ ਰਜਿੰਦਰ ਬੇਰੀ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ੍ਰੀ ਮੋਹਿੰਦਰ ਸਿੰਘ ਕੇਪੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਕਰਣਵੀਰ ਸਿੰਘ ਦੇ ਓ. ਐਸ. ਡੀ., ਐਸਐਸਐਸ ਬੋਰਡ, ਪੰਜਾਬ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ, ਮਿਲਕਫੈੱਡ ਦੇ ਐਮ. ਡੀ. ਸ਼੍ਰੀ ਕਮਲਦੀਪ ਸਿੰਘ ਸੰਘਾ, ਮਾਰਕਫੈੱਡ ਦੇ ਚੇਅਰਮੈਨ ਸ਼੍ਰੀ ਅਮਰਜੀਤ ਸਿੰਘ ਸਮਰਾ, ਲੈਫਟੀਨੈਂਟ ਜਨਰਲ ਚੇਤਿੰਦਰ ਸਿੰਘ, ਪੈਸਕੋ ਦੇ ਚੇਅਰਮੈਨ ਮੇਜਰ ਜਨਰਲ ਏ. ਪੀ. ਸਿੰਘ, ਗਰੁੱਪ ਕੈਪਟਨ ਆਰ. ਐਸ. ਗਿੱਲ, ਬ੍ਰਿਗੇਡੀਅਰ ਐਚ. ਵੀ. ਸਿੰਘ, ਬ੍ਰਿਗੇਡੀਅਰ ਜੇ. ਐਸ. ਅਰੋੜਾ ਸਾਬਕਾ ਡਾਇਰੈਕਟਰ ਸੈਨਿਕ ਭਲਾਈ ਬੋਰਡ, ਬ੍ਰਿਗੇਡੀਅਰ ਆਈ. ਐਸ. ਗਾਖਲ ਐਮ. ਡੀ. ਪੈਸਕੋ, ਕਰਨਲ ਧਾਲੀਵਾਲ, ਸ਼੍ਰੀ ਤਜਿੰਦਰ ਬਿੱਟੂ ਚੇਅਰਮੈਨ ਪਨਸਪ, ਸ਼੍ਰੀ ਇੰਦਰਜੀਤ ਸਿੰਘ ਗਰੇਵਾਲ, ਸ਼੍ਰੀ ਬਲਰਾਜ ਸਿੰਘ, ਸ਼੍ਰੀ ਰਾਜਾ ਪੂਰੇਵਾਲ ਅਤੇ ਹੋਰ ਪਤਵੰਤੇ ਵੀ ਹਾਜ਼ਰ

Share this Article
Leave a comment