ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਪੰਜਾਬੀ ਵਿਆਹ ਦੀਆਂ ਖੁਸ਼ੀਆਂ ਨੱਚ- ਟੱਪ ਕੇ ਮਨਾ ਰਹੇ ਸਨ ਤੇ ਇਨ੍ਹਾਂ ਖੁਸ਼ੀ ਦੇ ਰੰਗਾਂ ‘ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਚਬੂਤਰੇ ਦੀ ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ ਹੋ ਗਏ।
ਇਨ੍ਹਾਂ ਵਿਚੋਂ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ 15 ਵਿਅਕਤੀ ਮਾਮੂਲੀ ਜ਼ਖਮੀ ਹੋਏ ਹਨ ਜਾਣਕਾਰੀ ਮੁਤਾਬਕ ਇਹ ਹਾਦਸਾ ਪੌਣੇ ਕੁ ਛੇ ਵਜੇ ਵਾਪਰਿਆ ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਕੋਈ ਵੱਡਾ ਧਮਾਕਾ ਹੋਇਆ ਹੋਵੇ। ਜਦੋਂ ਉਹ ਤੁਰੰਤ ਘਟਨਾ ਸਥਾਨ ਵੱਲ ਭੱਜੇ ਤੇ ਉਥੇ ਦਾ ਮੰਜ਼ਰ ਦਿਲ ਦਹਿਲਾਉਣ ਵਾਲਾ ਸੀ ਲੋਕ ਚੀਕ ਰਹੇ ਸਨ ਰੋ ਰਹੇ ਸਨ। ਫਿਰ ਉਨ੍ਹਾਂ ਨੇ ਤੁਰੰਤ ਪੁਲਿਸ, ਬੀਸੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
Video shot moments after the collapsed deck in Aldergrove.
What we know:
Shortly before 6 p.m. emergency crews called to Aldergrove house during a wedding party.
– 2nd story deck collapsed with up 50 people on it.
– 15 people injured varying level of severity, no fatalities pic.twitter.com/nSJT06btjU
— Emad Agahi (@emadagahi) April 20, 2019
ਵਿਆਹ ਵਿਚ ਸ਼ਾਮਲ ਹੋਣ ਆਏ ਮਹਿਮਾਨ ਮਹਿੰਦਰ ਗਿੱਲ ਤੇ ਅਮਰਜੀਤ ਗਿੱਲ ਨੇ ਦੱਸਿਆ ਕਿ ਚਬੂਤਰੇ ‘ਤੇ ਕਾਫੀ ਲੋਕ ਚੜ੍ਹੇ ਹੋਏ ਸਨ। ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ। ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਡਿੱਗਣ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ।
ਜ਼ਿਆਦਾਤਰ ਲੋਕਾਂ ਨੂੰ ਲੱਤਾਂ, ਗੋਡਿਆਂ, ਚੂਲੇ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹਨ। ਅੰਦਾਜ਼ੇ ਮੁਤਾਬਕ ਵਿਆਹ ‘ਤੇ ਤਕਰੀਬਨ 100 ਮਹਿਮਾਨ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ।