ਮਿਸੀਸਾਗਾ: ਮਿਸੀਸਾਗਾ ‘ਚ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ 30 ਸਾਲਾ ਧਰਮ ਸਿੰਘ ਧਾਲੀਵਾਲ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਸ ਦੀ ਜਾਣਕਰੀ ਪੀਲ ਰੀਜਨਲ ਪੁਲਿਸ ਵਲੋਂ ਸਾਂਝੀ ਕੀਤੀ ਗਈ ਹੈ।
ਪੀਲ ਪੁਲਿਸ ਅਤੇ ਹੋਮੀਸਾਈਡ ਇਨਵੈਸਟੀਗੇਸ਼ਨ ਬਿਊਰੋ ਨੇ ਫਸਟ ਡਿਗਰੀ ਮਰਡਰ ਦੇ ਜੁਰਮ ਲਈ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਹੈ। ਦਸ ਦਈਏ ਕਿ ਪਵਨਪ੍ਰੀਤ ਕੌਰ ਕੈਨੇਡਾ ਦੇ ਬ੍ਰਿਟਿਆਨੀਆ ਰੋਡ ਅਤੇ ਕ੍ਰੈਡਿਟਵਿਉ ਰੋਡ ’ਤੇ ਸਥਿਤ ਇਕ ਗੈਸ ਸਟੇਸ਼ਨ ‘ਤੇ ਕੰਮ ਕਰਦੀ ਸੀ। ਪਵਨਪ੍ਰੀਤ 18 ਸਾਲ ਦੀ ਉਮਰ ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਈ ਸੀ। ਉਹ ਲੁਧਿਆਣਾ ਦੇ ਪਿੰਡ ਕਲਾੜ ਦੀ ਰਹਿਣ ਵਾਲੀ ਸੀ। 3 ਦਸੰਬਰ 2022 ਨੂੰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਮਦਦ ਕਰਨ ਦੇ ਇਲਜ਼ਾਮ ਤਹਿਤ ਦੋ 25 ਸਾਲਾ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾ ਅਮਰਜੀਤ ਧਾਲੀਵਾਲ ਨੂੰ 18 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Canada-Wide Arrest Warrant for Dharam Singh Dhaliwal for First Degree Murder. Read more: https://t.co/c5dQCadw0J pic.twitter.com/AcIm9SaQBc
— Peel Regional Police (@PeelPolice) April 24, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.