ਓਹਾਇਓ: ਓਹਾਇਓ ਵਿੱਚ 11 ਵਿਅਕਤੀਆਂ ਨੂੰ ਅਮਰੀਕਾ ਦੀ ਫੈਡਰਲ ਅਦਾਲਤ ਵੱਲੋਂ ਕੈਨੇਡਾ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਅਤੇ ਤਸਕਰੀ ਦੀ ਸਾਜਿਸ਼ ਰਚਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ।
ਫੈਡਰਲ ਗ੍ਰੈਂਡ ਜਿਊਰੀ ਵੱਲੋਂ ਇਸ ਸਾਜਿਸ਼ ਨੂੰ ਰਚਣ ਵਾਲਿਆਂ ਨੂੰ 12 ਮਹੀਨੇ ਤੋਂ ਲੈ ਕੇ 72 ਮਹੀਨੇ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਵਲੋਂ ਜੁਲਾਈ 2018 ਤੋਂ 2019 ਦੇ ਮੱਧ ਵਿੱਚ 200 ਤੋਂ ਵੱਧ ਗੰਨਜ਼ ਓਹਾਇਓ ਤੋਂ ਕੈਨੇਡਾ ਸਮਗਲ ਕਰਨ ਦੀ ਸਾਜਿ਼ਸ਼ ਰਚੀ ਗਈ।
ਯੂਐਸ ਅਟਾਰਨੀ ਆਫਿਸ ਫੌਰ ਦ ਸਦਰਨ ਡਿਸਟ੍ਰਿਕਟ ਆਫ ਓਹਾਇਆ ਦੀ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੀ ਬ੍ਰਾਂਚ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਇਨ੍ਹਾਂ ਵਿੱਚ 10 ਗੰਨਜ਼ ਦੀ ਵਰਤੋਂ ਸਿੱਧੇ ਤੌਰ ਉੱਤੇ ਕੈਨੇਡਾ ਵਿੱਚ ਜੁਰਮ ਲਈ ਕੀਤੀ ਗਈ। 30 ਸਾਲਾਂ ਦੇ ਅਬਦੁਲ ਵਾਹਬ ਸ਼ਰੀਫ ਮੁਹੰਮਦ ਹਸਨ ਨੂੰ ਸੱਭ ਤੋਂ ਜਿ਼ਆਦਾ 72 ਮਹੀਨਿਆਂ ਦੀ ਸਜ਼ਾ ਸੁਣਾਈ ਗਈ।