ਨਿਊਜ਼ ਡੈਸਕ: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨਾਲ, ਜਿਸ ਦਿਨ ਦਾ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਸਨ ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ 7 ਦਸੰਬਰ ਤੋਂ ਵਿਆਹ ਦੇ ਸਮਾਗਮ ਚੱਲ ਰਹੇ ਹਨ।9 ਦਸੰਬਰ ਉਹ ਤਾਰੀਖ ਹੈ ਜਿਸ ਦਿਨ ਵਿੱਕੀ ਅਤੇ ਕੈਟਰੀਨਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸਵਾਈ ਮਾਧੋਪੁਰ ਪਹੁੰਚ ਚੁੱਕੇ ਹਨ। ਵਿਆਹ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ‘ਚ ਅਜੇ ਤੱਕ ਕਿਸੇ ਵੱਡੇ ਕਲਾਕਾਰ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਦੋਵਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਇਹ ਦੇਖਣ ਲਈ ਬੈਠੇ ਹੋਏ ਹਨ ਕਿ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ ਕਦੋਂ ਸਾਹਮਣੇ ਆਉਂਦੀਆਂ ਹਨ ਅਤੇ ਕਦੋਂ ਉਹ ਦੋਹਾਂ ਨੂੰ ਵਿਆਹ ਦੇ ਬੰਧਨਬੱਝੇ ਦੇਖਣਗੇ।
ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਵਿਸ਼ੇਸ਼ ਮੰਡਪ ਤਿਆਰ ਕੀਤਾ ਜਾਵੇਗਾ, ਜਿਸ ਨੂੰ ਪੂਰੀ ਤਰ੍ਹਾਂ ਸ਼ਾਹੀ ਅੰਦਾਜ਼ ਵਿੱਚ ਬਣਾਇਆ ਗਿਆ ਹੈ। ਪਿੰਕਵਿਲਾ ਦੀ ਇਕ ਰਿਪੋਰਟ ਮੁਤਾਬਕ ਕੈਟਰੀਨਾ ਅਤੇ ਵਿੱਕੀ ਚਾਰੇ ਪਾਸਿਓਂ ਸ਼ੀਸ਼ੇ ਵਿੱਚ ਬੰਦ ਮੰਡਪ ਅੰਦਰ 7 ਫੇਰੇ ਲੈਣਗੇ।