ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ਸ਼ਹਿਰ ਦੀਆਂ ਦੋ ਲੜਕੀਆਂ ਨੇ ਆਪਣੇ ਖੂਨ ਨਾਲ ਦਰਖਾਸਤ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਮਰਨ ਦੀ ਇਜਾਜ਼ਤ ਮੰਗੀ ਗਈ ਹੈ। ਇਹ ਲੜਕੀਆਂ ਵਲੋਂ ਕਥਿਤ ਵਿਅਕਤੀ ‘ਤੇ ਇਲਜ਼ਾਮ ਲਗਾਇਆ ਕਿ ਉਸ ਵਲੋਂ ਪੁਲਿਸ ‘ਤੇ ਦਬਾਅ ਪਾ ਕੇ ਉਨ੍ਹਾਂ ‘ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਜਿਸ ਤੋਂ ਤੰਗ ਆ ਕੇ ਇਨ੍ਹਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ।
ਇਹ ਲੜਕੀ ਇੱਕ ਵਿਅਕਤੀ ਤੇ ਇਲਜ਼ਾਮ ਲਗਾ ਰਹੀ ਐ ਕਿ ਉਸਨੇ ਇੰਨ੍ਹਾਂ ਲੜਕੀਆਂ ਤੋਂ ਫਾਇਨਾਸ ਦੇ ਕੰਮ ਬਦਲੇ ਲੋਕਾਂ ਤੋਂ ਪੈਸਾ ਇਕੱਠੇ ਕਰਵਾਉਣ ਦਾ ਕੰਮ ਕਰਵਾਉਂਦੈ ਤੇ ਫਿਰ ਉਨ੍ਹਾਂ ਪੈਸਿਆਂ ਨੂੰ ਅੱਗੇ ਵਿਆਜ਼ ਤੇ ਦੇ ਦਿੰਦਾ ਸੀ। ਫਿਰ ਜਦੋਂ ਇੰਨ੍ਹਾਂ ਲੜਕੀਆਂ ਅਨੁਸਾਰ ਇੰਨ੍ਹਾਂ ਨੇ ਪੈਸੇ ਮੰਗੇ ਤਾਂ ਉਸ ਨੇ ਇੰਨ੍ਹਾਂ ਨੁੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਇਸ ਮਾਮਲੇ ‘ਚ ਇੰਨ੍ਹਾਂ ਲੜਕੀਆਂ ਨੇ ਡੀਜੀਪੀ ਪੰਜਾਬ ਨੂੰ ਕੇਸ ਦੀ ਮੁੜ ਤੋਂ ਜਾਂਚ ਕਰ ਲਈ ਬੇਨਤੀ ਕੀਤੀ ਹੈ ਤੇ ਪੁਲਿਸ ਇਸ ਮਾਮਲੇ ਚ ਇੰਨ੍ਹਾਂ ਲੜਕੀਆਂ ਤੇ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਜਿਸ ਤਰ੍ਹਾ ਇੰਨ੍ਹਾਂ ਲੜਕੀਆਂ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਐ ਕਿ ਉਨ੍ਹਾਂ ਨੂੰ ਪਰਿਵਾਰ ਸਣੇ ਮਰਨ ਦੀ ਆਗਿਆ ਦਿੱਤੀ ਜਾਵੇ ਜੋ ਕਿ ਵੱਡੇ ਸਵਾਲ ਪੈਦਾ ਕਰ ਰਹੀ ਹੈ।