ਨਿਉਜ ਡੈਸਕ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਆਏ ਦਿਨ ਆਪਣੇ ਹਾਸ਼ਮਈ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਤੇ ਤੰਜ ਕੱਸੇ ਜਾਂਦੇ ਹਨ। ਇਸ ਦੇ ਚੱਲਦਿਆਂ ਅੱਜ ਇੱਕ ਵਾਰ ਫੇਰ ਤੋਂ ਭਗਵੰਤ ਮਾਨ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਹਨ । ਭਗਵੰਤ ਮਾਨ ਨੇ ਅਕਾਲੀ ਦਲ ਤੇ ਤੰਜ ਕੱਸਦਿਆਂ ਕਿਹਾ ਕਿ ਉਂਝ ਭਾਵੇਂ ਇਨ੍ਹਾਂ ਦੇ ਟਰਾਂਸਪੋਰਟ ਅਤੇ ਹੋਰ ਕਈ ਵੱਡੇ ਅਦਾਰੇ ਚਲਦੇ ਹਨ ਪਰ ਇਹ ਆਪਣੇ ਆਪ ਨੂੰ ਕਿਸਾਨ ਹੀ ਦਸਦੇ ਹਨ।
https://www.facebook.com/watch/?v=3549248665301299
ਉਨ੍ਹਾਂ ਆਖਿਆ ਕਿ ਅੱਜ ਹਾਲਾਤ ਇਹ ਹਨ ਕਿ ਕਿਸਾਨਾਂ ਦੀ ਹਰ ਪਾਸੇ ਚਰਚਾ ਹੈ ਇਸ ਕਰਕੇ ਹਰ ਸਿਆਸੀ ਪਾਰਟੀ ਹੀ ਕਿਸਾਨ ਬਣਨਾ ਚਾਹੁੰਦੀ ਹੈ । ਭਗਵੰਤ ਮਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸੁਖਬੀਰ ਬਾਦਲ ਨੂੰ ਕਿਸਾਨੀ ਬਾਰੇ ਕੁਝ ਵੀ ਨਹੀਂ ਪਤਾ ।ਇਸ ਮੌਕੇ ਦੇਸ਼ ਅੰਦਰ ਵਧ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਭਗਵੰਤ ਮਾਨ ਵਿਰੋਧੀ ਪਾਰਟੀਆਂ ਤੇ ਤੰਜ ਕੱਸੇ ।