ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ‘ਆਪ’ ‘ਚ ਸ਼ਾਮਲ

TeamGlobalPunjab
2 Min Read

ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਘਰਵਾਲੀ ਹਰਬੰਸ ਕੌਰ ਦੂਲੋ ਅੱਜ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ ਹਨ। ਜਲੰਧਰ ਦੇ ਪ੍ਰੈੱਸ ਕਲੱਬ ‘ਚ ਆਮ ਆਦਮੀ ਪਾਰਟੀ ਦੇ ਚੋਣ ਇੰਚਾਰਜ ਅਮਨ ਅਰੋੜਾ ਦੀ ਮੌਜੂਦਗੀ ‘ਚ ਹਰਬੰਸ ਕੌਰ ‘ਆਪ’ ‘ਚ ਸ਼ਾਮਲ ਹੋਏ ਤੇ ਬੀਬੀ ਦੂਲੋ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ।

ਐਤਵਾਰ ਤੋਂ ਸੂਬੇ ਦੇ ਸਿਆਸੀ ਗਲਿਆਰਿਆਂ ‘ਚ ਚੱਲ ਰਹੀਆਂ ਚਰਚਾਵਾਂ ਦਰਮਿਆਨ ਸੋਮਵਾਰ ਨੂੰ ਕਾਂਗਰਸ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਹਰਬੰਸ ਕੌਰ ਦੂਲੋ ਵੱਲੋਂ ਸੰਗਰੂਰ ‘ਚ ‘ਆਪ’ ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਸੀ। ਬੀਬੀ ਦੂਲੋ ਤੇ ਸਿਸੋਦੀਆ ਦੀ ਮੁਲਾਕਾਤ ਲੋਕ ਸਭਾ ਮੈਂਬਰ ਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਗ੍ਰਹਿ ਵਿਖੇ ਹੋਈ ਸੀ।

ਜਾਣਕਾਰੀ ਅਨੁਸਾਰ ਇਸ ਬੈਠਕ ‘ਚ ਭਗਵੰਤ ਮਾਨ ਤੋਂ ਇਲਾਵਾ ਖੰਨਾ ਸੀਟ ਤੋਂ ‘ਆਪ’ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ, ਵਿਧਾਇਕ ਅਮਨ ਅਰੋੜਾ, ‘ਆਪ’ ਕੋਰ ਕਮੇਟੀ ਮੈਂਬਰ ਬੁੱਧ ਰਾਮ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੌਜੂਦ ਸਨ। ਇਸ ਬੈਠਕ ‘ਚ ਬੀਬੀ ਦੂਲੋ ਦੇ ‘ਆਪ’ ‘ਚ ਆਉਣ ਨੂੰ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਗੱਲ ਪੱਕੀ ਹੋ ਗਈ ਸੀ। ਪਾਰਟੀ ਨੇ ‘ਆਪ’ ਉਮੀਦਵਾਰ ਚੌਂਦਾ ਨੂੰ ਜ਼ਾਹਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਥਾਂ ‘ਤੇ ਟਿਕਟ ਬੀਬੀ ਦੂਲੋ ਨੂੰ ਦਿੱਤੀ ਜਾ ਸਕਦੀ ਹੈ।

Share this Article
Leave a comment