ਕਰਫਿਊ ਦੌਰਾਨ ਮਾਨ ਨੂੰ ਆਇਆ ਗੁੱਸਾ ਕਹਿੰਦਾ ਕੋਰੋਨਾ ਦੀ ਜੰਗ ਆਪ੍ਰੇਸ਼ਨ ਫਤਹਿ ਨਹੀ ਆਪ੍ਰੇਸ਼ਨ ਫੇਲ ਬਣ ਗਈ ਐ!

TeamGlobalPunjab
2 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਅਖਤਿਆਰ ਕੀਤੀ ਜਾ ਰਹੀ ਰਣਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਵਾਲ ਉਠਾਏ ਹਨ। ਉਨ੍ਹਾਂ ਦੋੋ ਲਾਇਆ ਕਿ ਕੋਰੋਨਾ ਵਿਰੁੱਧ ਜਾਰੀ ਜੰਗ ‘ਆਪ੍ਰੇਸ਼ਨ ਫ਼ਤਿਹ’ ਦੀ ਬਜਾਏ  ਅਸਲੀਅਤ ‘ਚ ‘ਆਪ੍ਰੇਸ਼ਨ ਫ਼ੇਲ੍ਹ’ ਬਣ ਗਿਆ ਹੈ।

ਦਸ ਦੇਈਏ ਕਿ ਮਾਨ ਨੇ ਇਸ ਲਈ ਨਿਕੰਮੇ ਪ੍ਰਬੰਧ ਅਤੇ ਨਖਿਧ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ ਹੈ । ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਸੂਬੇ ਦੇ ਮੰਤਰੀਆਂ ਵਲੋ ਕੀਤੇ ਜਾ ਰਹੇ ਦਾਅਵੇ ਲਗਾਤਾਰ ਫ਼ੇਲ੍ਹ ਅਤੇ ਫਲਾੱਪ ਹੋ ਰਹੇ ਹਨ। ਨਤੀਜਣ ਸਵਾ ਮਹੀਨੇ ਦੇ ਕਰਫ਼ਿਊ ਦੇ ਬਾਵਜੂਦ ਪੰਜਾਬ ਅੰਦਰ ਕੋਰੋਨਾ ਵਾਇਰਸ ਵਧਦਾ ਹੀ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਤਰਨਤਾਰਨ ‘ਚ ਖਟਾਰਾ ਐਂਬੂਲੈਂਸ ਅਤੇ ਪੰਜਾਬ ਭਰ ਦੇ ਹਸਪਤਾਲਾਂ ਅਤੇ ਨਿਹੱਥੇ ਲੜਾਈ ਲੜ ਰਹੇ ਡਾਕਟਰਾਂ ਨੇ ਸਰਕਾਰ ਦੀ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ।

ਇਸ ਮੌਕੇ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਵੀ ਗੰਭੀਰ ਦੋਸ਼ ਲਾਏ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਪ੍ਰਵਚਨ’ ਦੇਣ ਤੋਂ ਅੱਗੇ ਕੁੱਝ ਵੀ ਨਹੀਂ ਕਰ ਰਹੀ। ਮਾਨ ਅਨੁਸਾਰ ਵਿੱਤੀ ਤੌਰ ‘ਤੇ ਸੂਬਿਆਂ ਦੇ ਬਹੁਗਿਣਤੀ ਸਾਧਨਾਂ-ਸੰਸਾਧਨਾਂ ‘ਤੇ ਕਬਜ਼ਾ ਕਰ ਚੁੱਕੀ ਕੇਂਦਰ ਸਰਕਾਰ ਨੇ ਇਸ ਔਖੀ ਘੜੀ ‘ਚ ਪੰਜਾਬ ਵਰਗੇ ਸੂਬੇ ਦੀ ਵੀ ਅਣਦੇਖੀ ਕਰ ਦਿੱਤੀ ਹੈ, ਜਿਸ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਪੂਰੇ ਦੇਸ਼ ਦਾ ਪੇਟ ਭਰਨ ਲਈ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ।

- Advertisement -

Share this Article
Leave a comment