ਮੁੰਬਈ: ਪੁਲਿਸ ਨੇ ਟੀਵੀ ਰਿਐਲਟੀ ਕਪਿਲ ਸ਼ਰਮਾ ਸ਼ੋਅ ‘ਤੇ ਕੇਸ ਦਰਜ ਕੀਤਾ ਹੈ। ਇਹ ਐਫ਼ਆਈਆਰ ਸ਼ੋਅ ਦੌਰਾਨ ਇੱਕ ਅਦਾਕਾਰ ਵੱਲੋਂ ਕੋਰਟ ਰੂਮ ਦੇ ਸੀਨ ਵਿੱਚ ਸ਼ਰਾਬ ਦੇ ਸੇਵਨ ਕਰਨ ਸਬੰਧੀ ਕੀਤੀ ਗਈ ਹੈ।ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕਲਾਕਾਰਾਂ ਨੇ ਸ਼ੋਅ ਦੌਰਾਨ ਅਦਾਲਤ ਦਾ ਅਪਮਾਨ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਦਾ ਇਹ ਸ਼ੋਅ ਬੇਹੱਦ ਬਕਵਾਸ ਤੇ ਬੇਹੂਦਾ ਹੈ। ਇਸ ਸ਼ੋਅ ’ਚ ਔਰਤਾਂ ’ਤੇ ਵੀ ਭੱਦੇ ਕੁਮੈਂਟ ਕੀਤੇ ਜਾਂਦੇ ਹਨ। ਐੱਮਪੀ ’ਚ ਸ਼ੋਅ ਦੇ ਮੇਕਰਸ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਸੀਜੇਐੱਮ ਕੋਰਟ ’ਚ ਸ਼ਿਵਪੁਰੀ ਦੇ ਇਕ ਵਕੀਲ ਨੇ ਕੇਸ ਦਰਜ ਕਰਵਾਇਆ ਹੈ। ਮਾਮਲੇ ’ਤੇ 1 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਕਾਮੇਡੀਅਨ ਕਪਿਲ ਸ਼ਰਮਾ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ ਅਤੇ ਇਸ ਦੇ ਕਲਾਕਾਰਾਂ ਵਿੱਚ ਸੁਮੋਨਾ ਚੱਕਰਵਰਤੀ, ਭਾਰਤੀ ਸਿੰਘ, ਕਰੂਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ ਅਤੇ ਅਰਚਨਾ ਸਿੰਘ ਹਨ।