ਓਨਟਾਰੀਓ ਦੇ ਹੈਲਥ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੀ ਰਿਪੋਰਟ ਅਨੁਸਾਰ ਓਨਟਾਰੀਓ ਵਿੱਚ 483 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 7953 ਹੋ ਗਈ ਹੈ। ਪੀੜਿਤ ਮਰੀਜ਼ਾਂ ਵਿੱਚ 55.2 ਫੀਸਦੀ ਔਰਤਾਂ ਹਨ ਅਤੇ 40 ਫੀਸਦੀ ਮਰੀਜ਼ 60 ਸਾਲ ਜਾਂ ਇਸ ਤੋਂ ਜਿਆਦਾ ਉਮਰ ਦੇ ਹਨ। ਪਰੋਵਿੰਸ ਵਿੱਚ ਕੁੱਲ ਮੌਤਾਂ ਦੀ ਗਿਣਤੀ 334 ਹੋ ਗਈ ਹੈ ਜਿਸ ਵਿੱਚੋਂ 43 ਬੀਤੇ ਦਿਨ ਹੋਈਆਂ ਹਨ।
ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਪਰੋਵਿੰਸ ਵਿੱਚ 138 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚੋਂ ਜਿਆਦਾਤਰ ਕੈਲਗਰੀ ਜੋਨ ਨਾਲ ਸਬੰਧਤ ਹਨ। ਇਸ ਤਰਾਂ ਅਲਬਰਟਾ ਵਿੱਚ ਕੁੱਲ ਕੇਸਾਂ ਦੀ ਗਿਣਤੀ 1870 ਹੋ ਗਈ ਹੈ। ਜਿਸ ਵਿੱਚੋਂ 970 ਦੇ ਕਰੀਬ ਮਰੀਜ਼ ਠੀਕ ਹੋ ਚੁੱਕੇ ਹਨ। ਮੈਡੀਕਲ ਅਧਿਕਾਰੀ ਮੁਤਾਬਕ ਲੌਂਗ ਟਰਮ ਕੇਅਰਜ਼ ਵਿੱਚ ਸੁਰੱਖਿਆ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੇਸ ਆਉਣ ਵਾਲੇ ਦਿਨਾਂ ਵਿੱਚ ਵੀ ਵੱਧ ਸਕਦੇ ਹਨ ਕਿਉਕਿ ਟੈੱਸਟਾਂ ਦੀ ਗਿਣਤੀ ਵਧਾਈ ਹੈ।