ਓਨਟਾਰੀਓ ਵਿੱਚ ਹਾਈ ਸਕੂਲ ਟੀਚਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਨਵੀਂ ਡੀਲ ਦੀ ਪੁਸ਼ਟੀ ਕੀਤੀ ਗਈ ਹੈ। ਅਧਿਆਪਕਾਂ ਤੇ ਸਪੋਰਟ ਸਟਾਫ, ਜਿਸ ਦੀ ਨੁਮਾਇੰਦਗੀ ਵੀ ਓਨਟਾਰੀਓ ਸੈਕੰਡਰੀ ਟੀਚਰਜ਼ ਫੈਡਰੇਸ਼ਨ ਵੱਲੋਂ ਕੀਤੀ ਜਾਂਦੀ ਹੈ, ਵੱਲੋਂ ਵੀ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਸਮਝੌਤੇ ਨੂੰ ਸਿਰੇ ਚੜ੍ਹਨ ਵਿੱਚ ਛੇ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਲੱਗਿਆ ਤੇ ਇਸ ਦੌਰਾਨ ਗੱਲਬਾਤ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵਿੱਚੋਂ ਲੰਘੀ। ਅਧਿਆਪਕਾਂ ਨੇ ਕਈ ਹਫਤਿਆਂ ਤੱਕ ਸਿਲਸਿਲੇਵਾਰ ਹੜਤਾਲਾਂ ਕੀਤੀਆਂ ਪਰ ਆਖਿਰਕਾਰ ਕੋਵਿਡ-19 ਮਹਾਂਮਾਰੀ ਕਾਰਨ ਉਨ੍ਹਾਂ ਨੂੰ ਆਖਿਰਕਾਰ ਇਨ੍ਹਾਂ ਗਤੀਵਿਧੀਆਂ ਉੱਤੇ ਰੋਕ ਲਾਉਣੀ ਪਈ। ਓਐਸਐਸਟੀਐਫ ਦੇ ਪ੍ਰੈਜ਼ੀਡੈਂਟ ਹਾਰਵੇ ਬਿਸ਼ੌਫ ਨੇ ਆਖਿਆ ਕਿ ਭਾਵੇਂ ਇਹ ਡੀਲ ਸਹੀ ਨਹੀਂ ਹੈ ਪਰ ਇਸ ਨਾਲ ਉਹ ਸਥਿਰਤਾ ਮਿਲੇਗੀ ਜਿਹੜੀ ਅਜੋਕੇ ਔਕੜਾਂ ਭਰੇ ਸਮਿਆਂ ਵਿੱਚ ਲੋੜੀਂਦੀ ਹੈ।