ਚੰਡੀਗੜ੍ਹ : ਜਲੰਧਰ – ਚੰਡੀਗੜ੍ਹ ਹਾਈਵੇਅ ਉਪਰ ਅੱਜ ਨਵਾਂ ਸ਼ਹਿਰ ਨੇੜੇ ਪਿੰਡ ਜਾਡਲਾ ਕੋਲ ਇਕ ਗੱਡੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਕਾਰ ਵਿਚ ਸਵਾਰ ਪੰਜਾਬ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਜ਼ਖ਼ਮੀ ਹੋ ਗਏ। ਉਹ ਆਪਣੀ ਗੱਡੀ ਵਿੱਚ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਜਲੰਧਰ (ਪੱਛਮੀ) ਤੋਂ ਐਮ ਐਲ ਏ ਰਿੰਕੂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਨਿੱਜੀ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਦਾ ਗੰਨਮੈਨ ਅਤੇ ਡਰਾਈਵਰ ਵੀ ਹਸਪਤਾਲ ਵਿੱਚ ਦਾਖਲ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਵਿਧਾਇਕ ਹਰਦੇਵ ਲਾਡੀ ਅਤੇ ਪ੍ਰਗਟ ਸਿੰਘ ਵੀ ਜਲੰਧਰ ਸ੍ਰੀ ਰਿੰਕੂ ਦੇ ਨਾਲ ਆਪਣੀਆਂ ਕਾਰਾਂ ਵਿੱਚ ਚੰਡੀਗੜ੍ਹ ਜਾ ਰਹੇ ਸਨ।