ਭਾਰਤ ਦੀ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ 27 ਸਤੰਬਰ ਤੋਂ ਵਿਸ਼ਵ ਸੈਲਾਨੀ ਦਿਵਸ ‘ਤੇ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਵਧ ਰਹੇ ਕਰਜ਼ ਦੇ ਬੋਝ ਦੇ ਚਲਦਿਆਂ ਏਅਰ ਇੰਡੀਆ ‘ਤੇ ਨਿਜੀਕਰਨ ਦਾ ਖਤਰਾ ਮੰਡਰਾ ਰਿਹਾ ਹੈ। ਏਅਰ ਇੰਡੀਆ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਅਸ਼ਵਨੀ ਲੋਹਾਨੀ ਨੇ ਇੰਦੌਰ-ਦੁਬਈ ਦੀ ਪਹਿਲੀ ਉਡਾਣ ਦੌਰਾਨ ਜਹਾਜ਼ ਵਿਚ ਹੀ ਪੀ.ਟੀ.ਆਈ. ਨੂੰ ਦੱਸਿਆ ਅਸੀਂ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਮੌਕੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਰਹੇ ਹਾਂ।
ਏਅਰਲਾਈਨ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਬਾਰੇ ਵੀ ਸੋਚ ਰਹੀ ਹੈ। ਇਹ ਉਡਾਣ ਅਕਤੂਬਰ ਵਿਚ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ। ਏਅਰ ਇੰਡੀਆ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਟੂਰਿਜ਼ਮ ਦੀ ਕਾਫੀ ਸੰਭਾਵਨਾ ਹੈ, ਜਿਸ ਕਾਰਨ ਉਹ ਨੈਰੋਬੀ ਲਈ ਵੀ ਉਡਾਣ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਏ.ਆਈ. 903 ਮੱਧ ਪ੍ਰਦੇਸ਼ ਤੋਂ ਪਹਿਲੀ ਅੰਤਰਰਾਸ਼ਟਰੀ ਉਡਾਣ ਹੈ ਜਿਸ ਦੇ ਜ਼ਰੀਏ ਰਾਜ ਦੇ ਲੋਕਾਂ ਨੂੰ ਖਾੜੀ ਦੀ ਯਾਤਰਾ ਵਿਚ ਮਦਦ ਮਿਲੇਗੀ।
ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਦੁਬਈ ਦੀ ਉਡਾਣ ਤੋਂ ਬਾਅਦ ਏਅਰਲਾਈਨ ਇੰਦੌਰ ਤੋਂ ਬੈਂਕਾਕ ਦੀਆਂ ਸੇਵਾਵਾਂ ਵੀ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇੰਦੌਰ ਤੋਂ ਏਅਰ ਇੰਡੀਆ 162 ਸੀਟਾਂ ਦੇ ਏ 320 ਨਿਓ ਜਹਾਜ਼ ਦੀ ਵਰਤੋਂ ਕਰ ਰਹੀ ਹੈ। ਦੁਬਈ ਲਈ ਇਹ ਉਡਾਣ ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਹੋਵੇਗੀ। ਉੱਥੇ ਦੁਬਈ ਇਹ ਉਡਾਣ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸੰਚਾਲਿਤ ਕਰੇਗੀ।
ਏਅਰ ਇੰਡੀਆ ਜਲਦ ਸ਼ੁਰੂ ਕਰ ਰਹੀ ਹੈ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ

Leave a Comment
Leave a Comment