ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਦਾ ਬ੍ਰੇਨ ਹੋਇਆ ਡੈੱਡ

TeamGlobalPunjab
1 Min Read

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਦੀ ਸਿਹਤ ਕਾਫੀ ਜਿਆਦਾ ਖਰਾਬ ਚੱਲ ਰਹੀ ਹੈ।ਖਬਰਾਂ ਮੁਤਾਬਿਕ ਉਹਨਾਂ ਦੀ ਹਾਰਟ ਦੀ ਸਰਜਰੀ ਹੋਈ ਹੈ ਅਤੇ ਡਾਕਟਰਾਂ ਵੱਲੋਂ ਕੀਤਾ ਗਿਆ ਉਹਨਾਂ ਦਾ ਆਪ੍ਰੇਸ਼ਨ ਸਫਲ ਨਹੀਂ ਰਿਹਾ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਬਰੇਨ ਡੈੱਡ ਹੋ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਿਮ ਜੌਂਗ ਉਨ ਸਰਕਾਰ ਦੇ ਮਹੱਤਵਪੂਰਣ ਕੰਮਾਂ ਵਿਚ ਹਾਜ਼ਰੀ ਨਹੀਂ ਭਰ ਰਿਹਾ ਸੀ ਜਿਸ ਕਾਰਨ ਅੰਦਰ ਹੀ ਅੰਦਰ ਕਈ ਤਰਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਜਦੋਂ ਹੁਣ ਖਬਰ ਆਈ ਕਿ ਜੌਂਗ ਦੀ ਥਾਂ ਉਹਨਾਂ ਦੀ ਭਰੋਸੇਯੋਗ ਭੈਣ ਕਿਮ ਯੋ ਜੌਂਗ ਪੂਰਾ ਕਾਰਜਭਾਰ ਸੰਭਾਲ ਸਕਦੀ ਹੈ ਤਾਂ ਸਥਿਤੀ ਬੜੀ ਪੇਚੀਦਾ ਬਣ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਉਹਨਾਂ ਦੀ ਭੈਣ ਕਿਮ ਯੋ ਦੀ ਰਾਜਨੀਤੀ ਵਿਚ ਕਾਫੀ ਜਿਆਦਾ ਪਕੜ ਬਣੀ ਹੋਈ ਹੈ ਅਤੇ ਜੌਂਗ ਦੀ ਗੈਰ-ਹਾਜ਼ਰੀ ਵਿਚ ਉਹਨਾਂ ਦੀ ਭੈਣ ਕਿਮ ਯੋ ਮਹੱਤਵਪੂਰਣ ਰੋਲ ਅਦਾ ਕਰ ਸਕਦੀ ਹੈ।ਉਹਨਾਂ ਦੀ ਭੈਣ ਪਿਛਲੇ ਦੋ ਸਾਲਾਂ ਤੋਂ ਆਮ ਤੌਰ ਤੇ ਹੀ ਉਹਨਾਂ ਦੇ ਨਾਲ ਵੇਖੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕਈ ਫੈਸਲਿਆਂ ਵਿਚ ਉਸਦੀ ਸਲਾਹ ਲਈ ਜਾਂਦੀ ਸੀ। ਉਹ ਸੱਤਾਧਾਰੀ ਵਰਕਰ ਪਾਰਟੀ ਸ਼ਕਤੀਸ਼ਾਲੀ ਕੇਂਦਰੀ ਸਮਿਤੀ ਦੀ ਉੱਪ-ਪ੍ਰਧਾਨ ਹੈ ਅਤੇ ਉਮਰ 31 ਸਾਲ ਹੈ।

 

 

Share This Article
Leave a Comment