ਅੱਜ ਕਲ ਦੇ ਤਕਨੀਕੀ ਯੁੱਗ ‘ਚ ਹੁਣ ਸਿਗਰਟ ਦੀ ਥਾਂ ਈ-ਸਿਗਰਟ ਦਾ ਰੁਝਾਨ ਨੌਜਵਾਨਾਂ ‘ਚ ਦਿਨੋਂ ਦਿਨ ਵਧ ਰਿਹਾ ਹੈ। ਸਿਗਰਟ ਪੀਣਾ ਕਿਸੇ ਵੀ ਤਰ੍ਹਾਂ ਦਾ ਹੋਵੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਈ-ਸਿਗਰਟ ਦੇ ਵੀ ਸਰੀਰ ਨੂੰ ਬਹੁਤ ਨੁਕਸਾਨ ਹਨ ਇਸ ਦੀ ਵਰਤੋਂ ਸਰੀਰ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀ ਹੈ। ਈ-ਸਿਗਰਟ ਨਾਲ ਜੁੜ੍ਹਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਗੇ।
ਅਮਰੀਕਾ ‘ਚ ਇਕ 17 ਸਾਲਾ ਨੌਜਵਾਨ ਈ-ਸਿਗਰਟ ਪੀ ਰਿਹਾ ਸੀ ਤੇ ਉਸੇ ਦੌਰਾਨ ਉਸਦੇ ਮੂੰਹ ‘ਚ ਸਿਗਰਟ ‘ਚ ਧਮਾਕਾ ਹੋ ਗਿਆ ਜਿਸ ਨਾਲ ਉਸ ਦਾ ਜਬਾੜਾ ਬੁਰੀ ਤਰ੍ਹਾਂ ਫਟ ਗਿਆ ਤੇ ਸਾਰੇ ਦੰਦ ਨਿੱਕਲ ਕੇ ਬਾਹਰ ਆ ਗਏ।
ਇਸ ਦਰਦਨਾਕ ਘਟਨਾ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਰਿਪੋਰਟਾਂ ਦੇ ਮੁਤਾਬਕ ਨੌਜਵਾਨ ਦੀ ਸੀਟੀ ਸਕੈਨ ਦੀ ਰਿਪੋਰਟ ਤੋਂ ਪਤਾ ਲੱਗਿਆ ਕਿ ਉਸ ਦਾ ਜਬਾੜਾ ਬੁਰੀ ਤਰ੍ਹਾਂ ਉੱਡ ਗਿਆ ਹੈ ਤੇ ਦੰਦ ਵੀ ਟੁੱਟ ਗਏ ਹਨ।
Images in Clinical Medicine: Injury from E-Cigarette Explosion https://t.co/AcTJ0kmzCT pic.twitter.com/Zbi89KR0aR
— NEJM (@NEJM) June 20, 2019
ਡਾ.ਕੇਟੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਉਪਕਰਣਾ ਨੂੰ ਖਰੀਦਣ ਤੋਂ ਪਹਿਲਾਂ ਇਸ ਵਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਈ-ਸਿਗਰਟ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇੰਨਾ ਹੀ ਨਹੀਂ ਟੈਕਸਸ ਦੇ ਇੱਕ ਵਿਅਕਤੀ ਦੀ ਈ-ਸਿਗਰਟ ਫਟਣ ਕਾਰਨ ਮੌਤ ਹੋ ਗਈ ਸੀ।